ਪੰਨਾ:ਸਰਦਾਰ ਭਗਤ ਸਿੰਘ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੭ )

ਦੀ ਬਹੁਤ ਪੁਛ ਪੜਤਾਲ ਕੀਤੀ ਜਾਣ ਲੱਗੀ। ਲਾਹੌਰ ਦੇ ਹਰ ਗਲੀ ਮਹਲੇ ਤੇ ਸ਼ੱਕੀ ਘਰਾਂ ਦੀਆਂ ਤਲਾਸ਼ੀਆਂ ਲਈਆਂ ਗਈਆਂ। ਚਾਰ ਦਿਨ ਲੰਘ ਗਏ। ਪੰਜ ਰਾਤਾਂ ਚਲੀਆਂ ਗਈਆਂ, ਪੁਲਸ ਥੱਕ ਗਈ। ਅਫ਼ਸਰ ਨੀਂਦਰੇ ਰਹੇ। ਲੋਕਾਂ ਨੂੰ ਤਕਲੀਫਾਂ ਹੋਈਆਂ, ਪਰ ਸਾਂਡਰਸ ਤੇ ਚੰਨਣ ਸਿੰਘ ਦੇ ਕਾਤਲ ਨਾ ਮਿਲੇ। ਸਰਕਾਰੀ ਕਰਮਚਾਰੀ ਹੈਰਾਨ ਸਨ ਕਿ ਆਖਰ ਉਹ ਪਤਾਲ ਚਲੇ ਗਏ ਕਿ ਖੰਭ ਲਾ ਕੇ ਅਸਮਾਨ ਨੂੰ ਚੜ੍ਹ ਗਏ। 'ਕਿਤੇ ਨਹੀਂ ਲਭਦੇ। ਕੋਈ ਹਿੰਦੁਸਤਾਨੀ ਸੂਹ ਨਹੀਂ ਦੇਂਦਾ।' ਇਨ੍ਹਾਂ ਸ਼ਬਦਾਂ ਨੂੰ ਬੋਲਕੇ ਟੁਟੇ ਦਿਲ ਨਿਰਾਸਤਾ ਨਾਲ ਨੀਵੀਆਂ ਪਾ ਕੇ ਕੁਰਸੀਆਂ ਉਤੇ ਬੈਠੇ ਰਹੇ।