ਪੰਨਾ:ਸਰਦਾਰ ਭਗਤ ਸਿੰਘ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੯੧ )

"ਹੁਣ?" ਦੁਰਗਾ ਦੇਵੀ ਨੇ ਹੌਲੀ ਪੁਛਿਆ।

"ਛੇਤੀ ਤਿਆਰੀ ਕਰ! ਮੇਰੇ ਨਾਲ ਅੰਮ੍ਰਿਤਸਰ ਤਕ ਚਲ! ਮੈਂ ਤੇਰਾ ਬੱਚਾ ਚੁੱਕ ਲਵਾਂਗਾ। ਦੋਵੇਂ ਜੀ ਪ੍ਰਤੀਤ ਹੋਵਾਂਗੇ...ਪੁਲਸ ਦੀਆਂ ਅੱਖਾਂ ਨੂੰ ਧੋਖਾ ਦੇਕੇ ਲਾਹੌਰੋਂ ਬਾਹਰ ਨਿਕਲੀਏ... ਏਥੇ ਖਤਰਾ ਹੈ। ਸ਼ਾਇਦ ਇਸ ਘਰ ਨੂੰ ਘੇਰਾ ਪੈ ਜਾਵੇ।"

"ਹੋ ਸਕਦਾ! ਮੈਂ ਹੁਣੇ ਤਿਆਰ ਹੁੰਦੀ ਹਾਂ!"

ਇਹ ਆਖਕੇ ਦੁਰਗਾ ਦੇਵੀ ਦੂਸਰੇ ਕਮਰੇ ਵਿਚ ਚਲੀ ਗਈ। ਪੰਦਰਾਂ ਕੁ ਮਿੰਟਾਂ ਪਿੱਛੋਂ ਤਿਆਰ ਹੋਕੇ ਆ ਗਈ। ਬਿਸਕੁਟ ਰੰਗੀ ਰੇਸ਼ਮੀ ਸਾਹੜੀ ਬੰਨ੍ਹੀ। ਓਸੇ ਰੰਗ ਦੀ ਗਲ ਬੰਡੀ (ਕੁੜਤੀ) ਪਾਈ। ਸਿਰ ਦੇ ਵਾਲ ਸੁਆਰਕੇ ਵਾਹੇ, ਨਿਰੇ ਵਾਹੇ ਹੀ ਨਾ ਸਗੋਂ ਨਵੇਂ ਫੈਸ਼ਨ ਅਨੁਸਾਰ ਫੁੱਲ ਚਿੜੀਆਂ ਕੱਢੀਆਂ। ਅੱਖੀ ਸੁਰਮਾ ਤੇ ਚੇਹਰੇ ਉਤੇ ਹਲਕਾ ਜਿਹਾ ਪੌਡਰ ਵੀ ਮਲ ਲਿਆ ਸੋਨੇ ਦੀਆਂ ਚੂੜੀਆਂ ਹੱਥੀਂ ਪਾ ਲਈਆਂ ਚਮੜੇ ਦਾ ਸੂਟਕੇਸ ਫੜਕੇ ਜਦੋਂ ਭਗਤ ਸਿੰਘ ਦੇ ਕੋਲ ਖਲੋਤੀ ਤਾਂ ਭਗਤ ਸਿੰਘ ਆਖਿਆ -"ਠੀਕ ਹੇ ਭਾਈ! ਹੁਣ ਕੋਈ ਸ਼ਕ ਨਹੀਂ ਕਰੇਗਾ....ਚਲੋ!

ਦੋਵੇਂ ਮਕਾਨ ਵਿਚੋਂ ਨਿਕਲੇ, ਟਾਂਗਾ ਲਿਆ। ਟਾਂਗੇ ਵਿੱਚ ਬੈਠ ਕੇ ਸਟੇਸ਼ਨ ਨੂੰ ਤੁਰ ਪਏ। ਰਾਹ ਦੇ ਵਿੱਚ ਉਨ੍ਹਾਂ ਨੇ ਦੇਖਿਆ ਪੁਲਸ ਦੀਆਂ ਲਾਰੀਆਂ ਘੂਕਰਾਂ ਪਾਉਂਦੀਆਂ ਫਿਰਦੀਆਂ ਸਨ। ਇੱਕ ਲਾਰੀ ਤਾਂ ਐਨੇ ਜ਼ੋਰ ਨਾਲ ਟਾਂਗੇ | ਲਾਗਿਓਂ ਦੀ ਲੰਘ ਕਿ ਐਕਸੀਡੈਂਟ ਹੋਣ ਤੋਂ ਮਸਾਂ ਬਚਾ ਹੋਇਆ। ਘੋੜਾ ਡਰ ਗਿਆ। ਕੋਚਵਾਨ ਦਾ ਦਿਲ