ਸਮੱਗਰੀ 'ਤੇ ਜਾਓ

ਪੰਨਾ:ਸਵਯੇ ਸ੍ਰੀ ਮੁਖ ਵਾਕ ਮਹਲਾ ੫ (ਭਾਗ ੧).pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੦)

ਸਰਬ ਸੁਖ ਤਿਨਹੂ ਪਾਏ ॥ ਹਰਿ
ਗੁਰ ਨਾਨਕ ਜਿਨ ਪਰਸਿਓ ਤੇ
ਬਹੁੜਿ ਫਿਰਿ ਜੋਨਿ ਨ ਆਏ ॥

{ਤਪਾਵਸ=ਨਿਆਂ ॥ ਸਿਰਜਿਉ=ਪੈਦਾ ਕੀਤਾ ॥
ਕੀਮ = ਕੀਮਤ,ਮੁਲ ॥ ੫ਰਸਿਓ = ਛੋਹੇ ॥
ਬਹੁੜਿ = ਮੁੜਕੇ ਫਿਰਿ = ਫੇਰ, ਚਕ੍ਰ }

ਅਰਥ-ਵਾਹਿਗੁਰੂ ਜੀ ਦੀ ਸਭਾ ਭੀ ਸੱਚ
ਹੈ ਤੇ ਸਚੇ (ਸੰਤਾਂ ਪਾਸ) ਹੀ ਆਪਣਾ ਹੁਕਮ
ਨਾਮ ਰੱਖਿਆ ਹੈ । ਸਚੇ ਤਖਤ ਉਪਰ ਹੀ ਉਸ
ਦਾ ਵਾਸਾ ਹੈ, ਨਿਆਂ ਭੀ ਉਸਨੇ ਸੱਚ ਹੀ ਕੀਤਾ
ਹੈ । ਇਹ ਸੰਸਾਰ ਭੀ ਸੱਚਾ ਹੀ ਬਨਾਇਆ ਹੈ
ਉਹ ਅਭੁਲ ਹੈ ਕਿਸੇ ਗਲੇ ਭੀ ਨਹੀਂ ਭੁਲਿਆਂ
ਨਾਮ ਰੂਪੀ ਰਤਨ ਬੇਅੰਤ ਕੀਮਤ ਵਾਲਾ ਹੈ
ਇਸ ਦੀ ਕੀਮਤ ਨਹੀਂ ਪਾਈ ਜਾਂਦੀ । ਜਿਹ
ਦੇ ਉਪਰ ਵਾਹਿਗੁਰੂ ਕ੍ਰਿਪਾਲ ਹੋਇਆ ਹੈ
ਉਸਨੇ ਸਾਰੇ ਸੁਖ ਪਾ ਲਏ ਹਰੀ ਸਰੂਪ ਗੁਰੂ
ਨਾਨਕ ਨੂੰ ਜੋ ਛੋਹੇ ਉਹ ਮੁੜਕੇ ਜੂਨਾਂ ਦੇ ਫੇਰ
(ਚੱਕਰ)ਵਿਚ ਨਹੀਂ ਆਏ । ਭਾਵ ਮੁਕਤ ਹੋ ਗਏ ।