ਪੰਨਾ:ਸਹੁਰਾ ਘਰ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਲੂਮ ਹੁੰਦਾ ਕਿ ਜਾਣੋ ਉਨਾਂ ਦੀ ਛੋਟੀ ਭੈਣ ਹੈ । ਉਸ ਦੇ ਇਸ ਸੁਭਾਵ ਦਾ ਇਹ ਨਤੀਜਾ ਨਿਕਲਿਆ ਕਿ ਜੇ ਉਸ ਤੋਂ ਕੋਈ ਗਲਤੀ ਭੀ ਹੋ ਜਾਂਦੀ ਤਾਂ ਸਾਰੇ ਉਸ ਉਤੇ ਖਿਝਣ ਦੀ ਥਾਂ ਸਗੋਂ ਪਿਆਰ ਕਰਦੇ, ਦਿਲਾਸਾ ਦੇਂਦੇ ਕਿ ਕੋਈ ਡਰ ਨਹੀਂ। ਇਸ ਤਰਾਂ ਉਸ ਪ੍ਰਵਾਰ ਦੇ ਸਾਰੇ ਜਣੇ, ਇਕ ਦੂਜੇ ਦੀਆਂ ਭੁੱਲਾਂ ਨੂੰ ਸੰਭਾਲਣ ਦਾ ਯਤਨ ਕਰਦੇ।

ਸਾਰੇ ਪ੍ਰਵਾਰ ਦਾ ਚੰਗਾ ਹੋਣਾ ਨੇਕ ਨੂੰਹ ਦੇ ਚੰਗੇ ਸੁਭਾਵ ਕਰ ਕੇ ਹੈ, ਕਿਉਂਕਿ ਉਸ ਨੇ ਆਪਣੀ ਸੇਵਾ, ਆਪਣੇ ਪ੍ਰੇਮ, ਆਪਣੀ ਮਿਠਾਸ ਤੇ ਮਿਹਨਤ ਨਾਲ ਘਰ ਨੂੰ ਸਵਰਗ ਦਾ ਨਮੂਨਾ ਬਣਾ ਰਖਿਆ ਹੈ । ਉਹ ਛੋਟੀ ਤੋਂ ਛੋਟੀ ਗੱਲ ਦਾ ਭੀ ਧਿਆਨ ਰੱਖਦੀ ਜਿਸ ਤੋਂ ਕਿ ਮਨੁੱਖ ਦੇ ਦਿਲ ਉਤੇ ਵੱਡਾ ਅਸਰ ਪੈ ਜਾਂਦਾ ਹੈ ।

ਇਸ ਲਈ ਕਿਸੇ ਘਰ ਨੂੰ ਚੰਗਾ, ਬੁਰਾ, ਸੁਖਦਾਈ ਜਾਂ ਦੁਖਦਾਈ ਬਣਾਉਣਾ, ਬਹੁਤ ਕਰ ਕੇ ਆਪਣੇ ਸੁਭਾਵ ਉਤੇ ਨਿਰਭੇਰ ਹੈ । ਆਪਣਾ ਸੁਭਾਵ ਚੰਗਾ ਬਣਾਓ, ਦੂਜਿਆਂ ਦੇ ਸੁਖ ਦੁਖ ਦਾ ਬਹੁਤਾ ਧਿਆਨ ਰਖੋ, ਕੋਈ ਕੌੜਾ ਬੋਲੇ ਤਾਂ ਭੀ ਉਸ ਦਾ ਹੱਸ ਕੇ ਜਵਾਬ ਦੇਵੇ, ਅਤੇ ਉਸ ਦੇ ਗੁੱਸੇ ਨੂੰ ਟਾਲ ਛੱਡੇ । ਫੇਰ ਭਾਵੇਂ ਕਿਤੇ ਭੀ ਰਹੋ ਤੁਸੀਂ ਸਦਾ ਸੁਖੀ ਰਹੋਗੀਆਂ।

ਸੰਸਾਰ ਵਿਚ ਅਜੇਹੇ ਭੀ ਕਈ ਘਰ ਹਨ, ਜਿਨਾਂ ਵਿਚ ਭਲੀਆਂ ਨੂੰਹਾਂ ਹਨ, ਪਰ ਉਨਾਂ ਨੂੰ ਫੇਰ ਭੀ ਦੁਖ ਭੋਗਣਾ ਪੈਂਦਾ ਹੈ।ਸੱਸ ਸਹੁਰੇ ਪੁਰਾਣੇ ਖ਼ਿਆਲਾਂ ਵਾਲੇ, ਤੇ ਵੱਡੇ ਛੋਟੇ ਖ਼ਿਆਲਾਂ ਵਾਲੇ ਹੁੰਦੇ ਹਨ । ਉਨ੍ਹਾਂ ਦਾ ਭਾਵ ਭੀ ਚਿੜ-ਚਿੜਾ ਤੇ ਦੂਜਿਆਂ ਦੇ ਨੁਕਸ ਕੱਢਣ ਵਾਲਾ ਹੁੰਦਾ ਹੈ । ਅਜੇਹੀ ਜਗਹ ਪਤੀ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਤਨੀ ਨੂੰ ਧੀਰਜ ਦੇਵੇ, ਨਾਲ ਹੀ ਉਸ ਦਾ ਇਹ ਭੀ ਫ਼ਰਜ਼ ਹੈ ਕਿ ਉਹ ਆਪਣੇ ਚਿੜਚਿੜੇ ਮਾਤਾ ਪਿਤਾ ਦਾ ਧਿਆਨ ਰਖੇ ਤੇ ਆਪਣੀ ਇਸਤ੍ਰੀ ਨਾਲ ਕਈ ਬੇ-

-੧੦੩-