ਨਾਲ ਨੂੰਹ ਨੂੰ ਰਾਜ਼ੀ ਰਖਣਾ ਸੱਸ ਤੇ ਸਹੁਰੇ ਦਾ ਭੀ ਫ਼ਰਜ਼ ਹੈ।
ਪਤੀ ਆਪਣਾ ਫ਼ਰਜ਼ ਸਮਝੇ ਜਾਂ ਨਾ ਸਮਝੇ, ਸੱਸ ਸਹੁਰੇ ਆਪਣੇ ਫ਼ਰਜ਼ ਨੂੰ ਪਛਾਣਨ ਜਾਂ ਨਾ ਪਛਾਣਨ, ਪਰ ਨਵ-ਵਿਆਹੀਆਂ ਨੂੰ ਆਪਣੇ ਫ਼ਰਜ਼ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ। ਸ਼ਹਿਨ-ਸ਼ੀਲਤਾ ਤੇ ਮਿੱਠ ਸੁਭਾਵ ਨਾਲ ਜੇਕਰ ਤੁਸੀਂ ਕਿਸੇ ਦਾ ਸਭਾਵ ਨਾ ਭੀ ਬਦਲ ਸਕੇ ਤਾਂ ਭੀ ਤੁਹਾਡੇ ਮਨ ਨੂੰ ਨੂੰ ਤਾਂ ਜ਼ਰੂਰ ਸੰਤੋਖ ਆਵੇਗਾ ਕਿ ਮੈ ਆਪਣਾ ਫ਼ਰਜ਼ ਪੂਰਾ ਕਰ ਦਿਤਾ ਹੈ। ਇਸ ਭਾਵੇ ਦੇ ਕਾਰਨ ਤੁਹਾਨੂੰ ਤੁਹਡੇ ਅੰਦਰ ਇਕ ਤਰਾਂ ਦੀ ਸ਼ਾਂਤੀ ਪ੍ਰਤੀਤ ਹੋਵੇਗੀ।
ਇਹ ਸੱਚ ਹੈ ਕਿ ਆਪਣਾ ਸੁਖ ਦੁਖ ਭੀ ਨਾਲ ਰਹਿਣ ਵਾਲਿਆਂ ਦੇ ਸੁਖ ਦੁਖ ਉਤੇ ਨਿਰਭਰ ਹੁੰਦਾ ਹੈ, ਪਰ ਤੁਹਾਡੇ ਦਿਲ ਦਾ ਸੱਚਾ ਅਨੰਦ ਤਾਂ ਕੇਵਲ ਤੁਹਾਡੇ ਮਨ ਦੀ ਸਾਂਤੀ ਅਰ ਫ਼ਰਜ਼ ਪਾਲਣ ਤੀ ਅਰ ਫ਼ਰਜ਼ ਪਾਲਣ ਉੱਪਰ ਹੀ ਨਿਰਭਰ ਹੁੰਦਾ ਹੈ। ਤੁਹਾਡੇ ਦਿਲ ਦਾ ਸੱਚਾ ਆਨੰਦ ਤਾ ਕੇਵਲ ਤੁਹਾਡੇ ਮਨ ਦੀ ਸ਼ਾਂਤੀ ਅਤੇ ਫ਼ਰਜ਼ ਪਾਲਣ ਉਤੇ ਹੀ ਨਿਰਭਰਾ ਹੈ।,ਇੱਕ ਪਰਦੇਸ਼ੀ ਭੈਣ ਨੇ ਠੀਕ ਲਿਖਿਆ ਹੈ ਕਿ ਸਾਨੂੰ ਰੋਗ, ਸੋਕ ਤੇ ਮੌਤ ਦਾ ਦੁਖ ਦੇਖਣਾ ਪੈਂਦਾ ਹੈ। ਇਕ ਗਰੀਬ ਇਸਤ੍ਰੀ ਨੂੰ ਬੱਚਾ ਜਣਨ ਵਿੱਚ ਓਨਾਂ ਹੀ ਦੁਖ ਹੁੰਦਾ ਹੈ, ਜਿੰਨਾ ਕਿ ਇਕ ਲਖਪਤੀ ਦੀ ਘਰ ਵਾਲੀ ਨੂੰ। ਬੱਚੇ ਦੇ ਮਰਨ ਪਰ ਭੀ ਇਕੋ ਜਿਹਾ ਦੁਖ ਹੁੰਦਾ ਹੈ। ਬਹੁਤ ਸਾਰੀਆਂ ਗਰੀਬ ਇਸਤ੍ਰੀਆਂ ਦੁਖਾਂ ਭਰੋ ਜੀਵਨ ਵਿਚ ਸੁਖੀ ਤੇ ਸੰਤੁਸ਼ਟ ਹਨ। ਦੂਜੇ ਪਾਸੇ ਧਨਵਾਨ ਇਸਤੀਆਂ ਦੀ ਹਾਇ ਹਾਇ ਅਕਾਸ਼ ਨੂੰ ਭੀ ਕੰਬਾ ਰਹੀ ਹੈ। ਸੱਚ ਹੈ ਕਿ ਧਨ ਧਾਮ ਦੀਆਂ ਬਾਹਰਲੀਆਂ ਸਹੂਲਤਾਂ ਨਾਲ ਦਿਲ ਦੀ ਸ਼ਾਂਤੀ ਤੇ ਸੁਖ ਘੱਟ ਹੀ ਮਿਲਦਾ ਹੈ, ਇਸ ਤਰਾਂ ਦੀਆਂ ਮੁਸ਼ਕਲਾਂ ਦੇ ਹੁੰਦਿਆਂ ਭੀ ਤੁਸੀਂ ਆਪਣੇ ਫ਼ਰਜ਼ ਨੂੰ ਬਹੁਤ ਨਿਭਾ ਸਕਦੀਆਂ ਹੈ। ਆਪਣੇ ਦਿਲ ਨੂੰ ਸ਼ੁੱਧ ਤੇ ਸਾਫ਼ ਰਖ ਸਕਦੀਆਂ ਹੋ। ਕਿਸਮਤ
-੧੦੫-