ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਰੋਣਾ, ਨਿਰਾਸਤਾ ਤੇ ਕਮਜ਼ੋਰੀ ਦੀ ਨਿਸ਼ਾਨੀ ਹੈ । ਜੇਕਰ ਤੁਸੀਂ ਉਕਤ ਗੱਲਾਂ ਉਤੇ ਧਿਆਨ ਦੇ ਕੇ ਆਪਣੀ ਜ਼ਿੰਦਗੀ ਦੀ ਕੰਧ ਉਸਾਰਨ ਦਾ ਯਤਨ ਕਰੋ ਤਾਂ ਜ਼ਰੂਰ ਹੀ ਤੁਹਾਡੇ ਅੰਦਰ ਇਕ ਅਪੂ- ਰਵ ਸ਼ਾਂਤੀ ਅਤੇ ਵਿਚਿਤ੍ਰ ਜੋਤ ਪ੍ਰਤੀਤ ਹੋਵੇਗੀ, ਜਿਸ ਤੋਂ ਤੁਹਾਨੂੰ ਅਗੋਂ ਆਉਣ ਵਾਲੀਆਂ ਤਕਲੀਫ਼ਾਂ ਸਹਾਰਨ ਦੀ ਤਾਕਤ ਪ੍ਰਗਟ ਹੋ ਜਾਵੇਗੀ, ਤੁਸੀਂ ਦੁਖ ਨੂੰ ਭੀ ਹੱਸ ਕੇ ਟਾਲ ਸਕੋਗੀਆਂ। ਇਹ ਗੱਲ ਸਦਾ ਯਾਦ ਰਖੋ ਕਿ ਚੰਗਾ ਜਾਂ ਬੁਰਾ ਬਣਨਾ ਸਭ ਤੁਹਾਡੇ ਆਪਣੇ ਹੱਥ ਹੈ।

ਪੱਥਰ ਦਾ ਜਵਾਬ ਫੁੱਲ

ਘਰ ਨੂੰ ਸੰਭਾਲਣ ਵਾਲੀਆਂ ਗੱਲਾਂ ਦੇ ਨਾਲ ਨਾਲ ਆਪਣੇ ਪਤੀ ਦਾ ਖ਼ਿਆਲ ਕਦੇ ਨਹੀਂ ਭੁਲਾਉਣਾ ਚਾਹੀਦਾ । ਆਮ ਆਦਮੀ ਸੰਸਾਰ ਦੇ ਬਾਹਰਲੇ ਕੰਮਾਂ ਵਿਚ ਲਗੇ ਰਹਿੰਦੇ ਹਨ। ਕੋਈ ਨੌਕਰ ਹੈ, ਕੋਈ ਵਪਾਰੀ ਹੈ, ਕੋਈ ਕਾਲਜ ਦਾ ਪ੍ਰੋਫ਼ੈਸਰ, ਤੇ ਕੋਈ ਵਕੀਲ, ਕੋਈ ਐਡੀਟਰ ਤੇ ਕੋਈ ਉਪਦੇਸ਼ਕ ਜਾਂ ਪ੍ਰਚਾਰਕ। ਉਨ੍ਹਾਂ ਨੂੰ ਇਨ੍ਹਾਂ ਕੰਮਾਂ ਵਿਚ ਕਈ ਔਕੜਾਂ ਪੇਸ਼ ਆਉਂਦੀਆਂ ਹਨ | ਕਈ ਤਰਾਂ ਦੇ ਫ਼ਿਕਰ ਉਨ੍ਹਾਂ ਨੂੰ ਰਹਿੰਦੇ ਹਨ, ਉਨ੍ਹਾਂ ਨੂੰ ਲਾਲਚ ਭੀ ਘੱਟ ਨਹੀਂ ਮਿਲਦੇ। ਸੁ ਦਿਨ ਭਰ ਦਾ ਥੱਕਾ ਟੁੱਟਾ ਪੁਰਸ਼ ਜਦੋਂ ਚਿੰਤਾ ਫ਼ਿਕਰਾਂ ਦੇ ਭਾਰ ਨਾਲ ਲਦਿਆ ਹੋਇਆ ਘਰ ਆਵੇ ਤਾਂ ਉਹ ਉਥੇ ਆਰਾਮ ਚਾਹੁੰਦਾ ਹੈ । ਜੇਕਰ ਉਹ ਛੋਟੇ ਦਿਲ ਵਾਲਾ ਹੋਵੇ ਤਾਂ ਉਹ ਥੋੜੀ ਥੋੜੀ ਗਲ ਉਤੇ ਖਿੱਝਦਾ ਹੈ । ਉਸ ਵੇਲੇ ਹੁਸ਼ਿਆਰ ਘਰ ਵਾਲੀ ਦਾ ਕੰਮ ਹੈ ਕਿ ਉਹ ਆਏ ਪਤੀ ਦਾ ਸਵਾਗਤ ਕਰੇ। ਉਸ ਦੇ ਤਪੇ ਤੇ ਥੱਕੇ ਮਨ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਨਾਲ ਸ਼ਾਂਤ ਕਰੇ ਤੇ ਸੰਤੋਖ ਦੇਵੇ, ਗਰਮੀ ਹੋਵੇ ਤਾਂ ਪੱਖਾਂ

-੧੦੬-