ਪੰਨਾ:ਸਹੁਰਾ ਘਰ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਸਾਰੀ ਉਮਰ ਲਈ ਰੋਣਾ ਹੀ ਪਵੇਗਾ । ਸੰਸਾਰ ਦੀ ਕੋਈ ਤਾਕਤ ਤੁਹਾਡੇ ਇਨ੍ਹਾਂ ਦੁਖਾਂ ਨੂੰ ਦੂਰ ਨਹੀਂ ਕਰ ਸਕੇਗੀ।

ਸੁਖੀ ਜੀਵਨ

ਹਰ ਇਕ ਇਸਤ੍ਰੀ ਪੁਰਸ਼ ਸੁਖ ਚਾਹੁੰਦਾ ਹੈ । ਪਰ ਇੱਛਾ ਹੋਣ ਤੇ ਭੀ ਸੁਖ ਬਹੁਤ ਘੱਟ ਹੀ ਪ੍ਰਾਪਤ ਕਰਦੇ ਹਨ । ਇਸ ਦੇ ਦੋ ਕਾਰਨ ਹਨ। ਇਕ ਤਾਂ ਇਹ ਕਿ ਬਹੁਤੇ ਸਾਰੀ ਉਮਰ ਇਹ ਭੀ ਨਹੀਂ ਸਮਝ ਸਕਦੇ ਕਿ ਉਹ ਚਾਹੁੰਦੇ ਕੀ ਹਨ ? ਉਨ੍ਹਾਂ ਦੇ ਜੀਵਨ ਦਾ ਭਾਵ ਕੀ ਹੈ ? ਅਤੇ ਨਾ ਉਹ ਇਹ ਹੀ ਜਾਣਦੇ ਹਨ ਕਿ ਸੁਖ ਕਿਸ ਤਰ੍ਹਾਂ ਤੇ ਕਿਨ੍ਹਾਂ ਚੀਜ਼ਾਂ ਨਾਲ ਮਿਲੇਗਾ। ਦੂਜੇ ਉਹ ਹਨ ਜੋ ਇਨ੍ਹਾਂ ਗੱਲਾਂ ਨੂੰ ਥੋੜਾ ਬਹੁਤ ਸਮਝਦੇ ਤਾਂ ਹਨ ਪਰ ਉਹ ਸੁਖ ਦੀ ਕੀਮਤ ਨਹੀਂ ਦੇਣੀ ਚਾਹੁੰਦੇ । ਉਹ ਚਾਹੁੰਦੇ ਹਨ ਕਿ ਸਾਨੂੰ ਸਭ ਕੁਝ ਮਿਲ ਜਾਵੇ, ਪਰ ਉਸ ਲਈ ਸਾਨੂੰ ਕੋਈ ਖਾਸ ਯਤਨ ਨਾ ਕਰਨਾ ਪਵੇ । ਬਹੁਤ ਸਾਰੇ ਦੁਨੀਆਂ ਦੀਆਂ ਬਾਹਰਲੀਆਂ ਚੀਜ਼ਾਂ ਲਈ ਘਰ ਬਾਰ, ਕਪੜੇ ਲੱਤੇ, ਸ਼ਾਨ ਸ਼ੌਕਤ, ਖਾਣ ਪੀਣ ਤੇ ਸਰੀਰਕ ਸੁਖ ਦੀਆਂ ਜੋ ਚੀਜ਼ਾਂ ਸੰਸਾਰ ਵਿਚ ਦਿਸਦੀਆਂ ਹਨ ਉਨ੍ਹਾਂ ਵਿਚ ਸੁਖ ਸਮਝਕੇ ਉਨ੍ਹਾਂ ਗਈ ਵਿਆਕੁਲ ਹੋ ਰਹੇ ਹਨ, ਉਨ੍ਹਾਂ ਦੀ ਦਸ਼ਾ ਉਸ ਹਰਨ ਵਰਗੀ ਹੈ ਜਿਸ ਦੀ ਧੰਨੀ ਵਿਚ ਕਸਤੂਰੀ ਹੈ, ਪਰ ਉਹ ਸਮਝਦਾ ਹੈ ਕਿ ਕਿਸੇ ਹੋਰ ਥਾਂ ਤੋਂ ਇਹ -੧੧੦-