ਪੰਨਾ:ਸਹੁਰਾ ਘਰ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਲੀ ਨਿਕੀ ਜਿਹੀ ਗੱਲ, ਤੁਹਾਡੇ ਸਾਰੇ ਜੀਵਨ ਨੂੰ ਸੁੰਨਾ ਕਰ ਸਕਦੀ ਹੈ। ਭਾਵੇਂ ਤੁਸੀਂ ਬੇਕਸੂਰ ਹੀ ਹੋਵੋ ਪਰ ਅਜ ਕਲ ਕੌਮ ਵਿਚ ਪਤੀ ਪਤਨੀ ਦੀ ਜੋ ਅਵਸਥਾ ਹੈ, ਉਸ ਵਿਚ ਤੁਹਾਡਾ ਦੋਸ਼ ਨਾ ਹੁੰਦਿਆਂ ਹੋਇਆਂ ਭੀ ਤੁਹਾਨੂੰ ਹੀ ਰੋਣਾ ਤੇ ਪਛਤਾਣਾ ਪਵੇਗਾ।

ਸੰਤਾਨ

ਪੁਰਾਤਨ ਪੁਸਤਕਾਂ ਵਿਚ ਵਿਆਹ ਦਾ ਵੱਡਾ ਉਦੇਸ਼ ਸੰਤਾਨ ਪੈਦਾ ਕਰਨਾ ਹੀ ਦਸਿਆ ਹੈ । ਇਸ ਵਿਚ ਸੰਗ ਦੀ ਨਾ ਕੋਈ ਗੱਲ ਹੈ ਤੇ ਨਾ ਕੋਈ ਬੁਰਾਈ। ਵਿਆਹ ਨੂੰ ਭੋਗ-ਵਿਲਾਸੀ ਨਾ ਬਣਾਕੇ ਕੌਮ ਨੂੰ, ਦੇਸ਼ ਨੂੰ, ਸੰਸਾਰ ਨੂੰ ਚੰਗੇ ਲੜਕੇ, ਤੇ ਚੰਗੀਆਂ ਲੜਕੀਆਂ ਭੇਟ ਕਰਨ ਦਾ ਇਕ ਸਾਧਨ ਬਣਾਇਆ ਗਿਆ ਸੀ । ਕੌਮੀ ਖ਼ਿਆਲ ਤੋਂ ਤਾਂ ਸੰਤਾਨ ਦੀ ਉਤਪਤੀ ਜ਼ਰੂਰੀ ਹੈ ਹੀ, ਪਰ ਜੇਕਰ ਅਸੀਂ ਮਾਨਸਕ ਤੇ ਆਤਮਕ ਖ਼ਿਆਲਾਂ ਦੀ ਨਜ਼ਰ ਨਾਲ ਹੀ ਵੇਖੀਏ ਤਾਂ ਇਹੋ ਮਾਲੂਮ ਹੋਵੇਗਾ ਕਿ ਮਨੁਖ ਦੇ ਅੰਦਰ ਸੰਤਾਨ ਦੀ ਇੱਛਾ ਹੋਣੀ ਸੁਭਾਵਕ ਹੈ |

ਪਹਿਲੀ ਗਲ ਇਹ ਹੈ ਕਿ ਹਰ ਇਕ ਮਨੁੱਖ ਵਿਚ ਆਪਣੇ ਆਪ ਨੂੰ ਬਚਾ ਰਖਣ ਦੀ ਚਾਹ ਸੁਭਾਵਿਕ ਹੈ। ਮਨੁੱਖ ਦੀ ਹਰ ਇਕ ਇੱਛਾ, ਹਰ ਇਕ ਭਾਵ ਰੂਪ ਤੋਂ ਆਪਣੇ ਆਪ ਨੂੰ ਬਚਾਣ

-੧੨੭-