ਪੰਨਾ:ਸਹੁਰਾ ਘਰ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖ ਦੁਖ ਲਈ ਸਦਾ ਤਿਆਰ ਰਹੋ। ਕਿਸੇ ਆਉਣ ਵਾਲੇ ਦੁਖ ਲਈ ਸਦਾ ਚਿੰਤਾ ਫਿਕਰ ਕਰਦੇ ਰਹਿਣਾ ਠੀਕ ਨਹੀਂ, ਚਿੰਤਾ ਫਿਕਰਾਂ ਨਾਲ ਬਹੁਤ ਛੇਤੀ ਸਰੀਰ ਬੁੱਢਾ ਹੋ ਜਾਂਦਾ ਹੈ । ਥੋੜੇ ਦਿਨਾਂ ਦੀ ਗਲ ਹੈ ਕਿ ਵਲਾਇਤ ਵਿਚ ਇਕ ਜਵਾਨ ਇਸਤ੍ਰੀ ਕਿਸੇ ਕਸੂਰ ਪਿਛੇ ਫੜੀ ਗਈ ਤੇ ਰਾਤ ਨੂੰ ਹਵਾਲਾਤ ਵਿਚ ਰਖੀ ਗਈ। ਜਦ ਸਵੇਰੇ ਵੇਖਿਆ ਗਿਆ ਤਾਂ ਉਸ ਦਾ ਸਾਰਾ ਸਿਰ ਚਿੱਟਾ ਹੋ ਗਿਆ ਸੀ ਤੇ ਉਹ ਪਛਾਣੀ ਨਹੀਂ ਸੀ ਜਾਂਦੀ । ਫ਼ਿਕਰ ਦਾ ਇਤਨਾ ਅਸਰ ਹੁੰਦਾ ਹੈ।

੭-ਸਾਰੇ ਕੰਮ ਨੇਮ ਨਾਲ ਕਰੋ । ਹਰ ਕੰਮ ਤੇ ਹਰ ਚੀਜ਼ ਵਿਚ ਨਿਯਮ ਵਰਤੋ। ਨਿਯਮ ਵਿਰੁਧ ਕੋਈ ਕੰਮ ਠੀਕ ਨਹੀਂ

੮-ਅਗੇ ਆਉਣ ਵਾਲੇ ਸਮੇਂ ਲਈ ਤੇ ਬੀਤ ਗਏ ਸਮੇਂ ਲਈ ਬਿਲਕੁਲ ਚਿੰਤਾ ਨਾ ਕਰੋ, ਜੋ ਵਰਤਮਾਨ ਸਮਾਂ ਹੈ, ਉਸ ਅਨੁਸਾਰ ਚਲੋ ਤੇ ਸੁਖੀ ਰਹੋ।

੯-ਥੋੜੀ ਜੇਹੀ ਕਸਰਤ ਹੇਜ਼ ਕਰੋ । ਜਿਹਾ ਕਿ ਚੱਕੀ, ਚਰਖਾ ਕੱਤਣਾਂ, ਕਪੜੇ ਧੋਣ ਤੇ ਦੋ ਤਿੰਨ ਮੀਲ ਰੋਜ਼ ਸੈਰ ਕਰਨੀ ਆਦਿ ਕੰਮ ਕਸਰਤ ਦੇ ਹਨ । ਮਤਲਬ ਇਹ ਕਿ ਐਸਾ ਕੰਮ ਕਰੋ. ਜਿਸ ਨਾਲ ਤੁਹਾਡਾ ਸਾਰਾ ਸਰੀਰ ਹਿਲ ਜਾਵੇ। ਇਸ ਨਾਲ ਤੁਹਾਨੂੰ ਭੁੱਖ ਵੀ ਠੀਕ ਲਗੇਗੀ ਤੇ ਜੋ ਕੁਝ ਖਾਉਗੇ ਪਚ ਜਾਵੇਗਾ।

੧੦-ਅਪਣੇ ਹਾਜ਼ਮੇ ਦਾ ਧਿਆਨ ਰਖੋ। ਪੇਟ ਵਿਚ ਕੋਈ ਖ਼ਰਾਬੀ ਨਾ ਹੋਣ ਦਿਓ, ਜਿੰਨੀ ਭੁੱਖ ਹੋਵੇ ਉਸ ਜ਼ਰਾ ਘਟ ਹੀ. ਖਾਓ। ਕਬਜ਼ੀ ਜਾਂ ਹੋਰ ਕੋਈ ਖਰਾਬੀ ਹੋਵੇ ਤਾਂ ਉਸ ਦਾ ਇਲਾਜ ਕਰੋ। ਜੇਕਰ ਪੇਟ ਦਰਦ ਜਾਂ ਕੋਈ ਹੋਰ ਖ਼ਰਾਬੀ ਹੋਵੇ, ਤਾਂ ਕਿਸੇ. ਸਿਆਣੇ ਦੀ ਸਲਾਹ ਲਓ, ਪਰ ਇਹ ਯਾਦ ਰਖੋ ਕਿ ਸਭਨਾਂ, ਬੀਮਾਰੀਆਂ ਦੀ ਜੜ੍ਹ ਹਾਜ਼ਮੇ ਦੀ ਖਰਾਬੀ ਹੈ। ਜਿਸ ਨੂੰ ਖ਼ੁਰਾਕ ਵੇਲੇ ਸਿਰ-ਹਜ਼ਮ ਹੋ ਜਾਂਦੀ ਹੈ, ਜਿਸ ਨੂੰ ਟੱਟੀ, ਸਾਫ਼ ਆਉਂਦੀ ਹੈ,