ਪੰਨਾ:ਸਹੁਰਾ ਘਰ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਸੱਲੀ ਬਖਸ਼ ਬਣਿਆ ਹੋਇਆ ਤੇਲ ਮਿਲੇ ਤਾਂ ਵਰਤਣਾ ਚਾਹੀਦਾ ਹੈ। ਰਾਤ ਦੇ ਨੌਂ ਦਸ ਵਜੇ ਤਕ ਸੌਂ ਜਾਣਾ ਚਾਹੀਦਾ ਹੈ, ਇਸ ਦੇ ਪਿਛੋਂ ਸੌਣਾ ਖਰਾਬੀ ਕਰਦਾ ਹੈ । ਕਿਉਂ ਕਿ ਫੇਰ ਸਵੇਰੇ ਛੇਤੀ ਜਾਗ ਨਹੀਂ ਖੁਦੀ ਤੇ ਕੰਮ ਕਾਰ ਭੀ ਵੇਲੇ ਸਿਰ ਨਹੀਂ ਸੰਬੰਧੀ ਪ੍ਰਸਿਧ ਅਖਾਣ ਹੈ :- “ਸਵੱਖ਼ਤੇ ਸਵੱਖਤੇ ਜਾਗ | ਵਧੀ ਉਮਰ ਤੇ ਲੱਗੀ ਭਾਗ।”

ਸਵੇਰੇ ਚਾਰ ਪੰਜ ਵਜੇ ਉਠ ਬਹਿਣਾ ਸਿਹਤ ਲਈ ਬਹੁਤ ਚੰਗਾ ਹੈ । ਜੇ ਕਬਜ਼ੀ ਹੋਵੇ, ਤਾਂ ਨੱਕ ਬੰਦ ਕਰ ਕੇ ਇਕ ਗਲਾਸ ਪਾਣੀ ਹੌਲੇ ਹੌਲੇ ਪੀਓ। ਥੋੜੀ ਦੇਰ ਪਿਛੋਂ ਤੁਹਾਨੂੰ ਟੱਟੀ ਜਾਣ ਦੀ ਹਾਜਤ ਹੋਵੇਗੀ । ਪਾਣੀ ਪੀ ਕੇ ਥੋੜਾ ਟਹਿਲੋ, ਜਾਂ ਝਾੜੂ ਬੁਹਾਰੀ ਚੌਂਕੇ ਆਦਿ ਦਾ ਕੰਮ ਕਰੋ।

੧੨-ਕਦੇ ਗੁੱਸਾ ਨਾ ਕਰੋ; ਨਾ ਖਿਝ ਕੇ ਬੋਲੋ, ਜਿਸ ਉੱਤੇ ਗੁਸਾ ਕੀਤਾ ਜਾਂਦਾ ਹੈ, ਉਸ ਨਾਲੋਂ ਵਧੇਰੇ ਨੁਕਸਾਨ ਗੁੱਸਾ ਕਰਨ ਵਾਲੇ ਦਾ ਹੁੰਦਾ । ਕਿਉਂਕਿ ਗੁਸਾ ਕਰਨ ਵਾਲੇ ਦਾ ਆਪਣਾ ਤਨ ਮਨ ਵੀ ਤਪ ਜਾਂਦਾ ਹੈ, ਜਿਸ ਦਾ ਅਸਰ ਉਸ ਦੀ ਸਿਹਤ ਉਪਰ ਬਹੁਤ ਬੁਰਾ ਪੈਂਦਾ ਹੈ। ਸਰੀਰ ਨੂੰ ਅਰੋਗ ਰੱਖਣ ਲਈ ਉਪ੍ਰੋਕਤ ਗੱਲਾਂ ਦਾ ਜ਼ਰੂਰ ਧਿਆਨ ਰਖਣਾ ਚਾਹੀਦਾ ਹੈ !

ਆਪ ਕੋਈ ਲੜਾਈ ਝਗੜਾ ਖੜਾ ਨਾ ਕਰੋ ਤੇ ਨਾ ਕਿਸੇ ਦੇ ਲੜਾਈ ਝਗੜੇ ਵਿਚ ਪਵੋ । ਮਾਤਾ ਪਿਤਾ ਭੈਣ ਭਰਾ ਨਾਲ ਜਾਂ ਸਹੁਰੇ ਘਰ ਪਤੀ ਅਥਵਾ ਸੱਸ ਸਹੁਰੇ ਨਾਲ ਆਪਣੇ ਆਪ ਨੂੰ ਬਹੁਤ ਸੰਭਾਲਣ ਪਰ ਭੀ ਜੇਕਰ ਕੋਈ ਝਗੜਾ ਹੋ ਜਾਵੇ, ਤਾਂ ਉਸ ਨੂੰ ਪ੍ਰੇਮ ਨਾਲ, ਨਾਲ, ਖਿਮਾਂ ਮੰਗ ਕੇ ਮਿਟਾਣ ਦਾ ਯਤਨ ਕਰੋ, -੧੩੭-