ਪੰਨਾ:ਸਹੁਰਾ ਘਰ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਰਨ ਹਨ, ਪਰ ਸਭ ਤੋਂ ਵੱਡੀ ਗੱਲ ਇਹੋ ਹੀ ਹੈ । ਇਹ ਭੀ ਮੰਨਣਾ ਪਏਗਾ ਕਿ ਕੌਮ ਦੀ ਰਚਨਾ ਤੇ ਖਿੜਾਉ ਲਈ ਸੰਤਾਨ ਦੀ ਬਹੁਤ ਲੋੜ ਹੈ। ਸੰਤਾਨ ਬਿਨਾਂ ਭੀ ਜੀਵਨ ਰੁੱਖਾ ਤੇ ਅਧੂਰਾ ਰਹਿੰਦਾ ਹੈ।

ਵਿਆਹ ਦਾ ਆਦਰਸ਼ ਦੋ ਦਿਲਾਂ ਦਾ ਸੱਚਾ ਮੇਲ ਹੈ। ਇਸ ਇਸਤ੍ਰੀ ਪੁਰਸ਼ ਨੂੰ ਇਕ ਦੂਜੇ ਲਈ ਤਿਆਗ ਤੇ ਕੁਰਬਾਨੀ ਕਰਨ ਦੀ ਸਿਖਿਆ ਮਿਲਦੀ ਹੈ। ਹਰ ਇਕ ਸਿਆਣੀ ਇਸਤ੍ਰੀ ਦਾ ਫਰਜ਼ ਹੈ ਕਿ ਉਹ ਆਪਣੇ ਪਤੀ ਸਸ ਸਹੁਰੇ ਤੇ ਆਪਣੇ ਪ੍ਰਵਾਰ ਦੇ ਸੁਖ ਦੁਖ ਦਾ ਬਹੁਤਾ ਖਿਆਲ ਰਖੇ। ਉਹ ਆਪਣੇ ਸੁਖ ਨੂੰ ਆਪਣੇ ਪਤੀ ਤੇ ਪ੍ਰਵਾਰ ਤੋਂ ਕੁਰਬਾਨ ਕਰਦੀ ਹੈ ਅਤੇ ਉਨ੍ਹਾਂ ਦੇ ਹੀ ਸੁਖ ਤੋਂ ਸੁਖੀ ਹੋਣਾ ਸਿਖਦੀ ਹੈ। ਵਿਆਹ ਆਪਣੇ ਨਾਲੋਂ ਦੂਜਿਆਂ ਦੇ ਸੁਖ ਦਾ ਬਹੁਤਾ ਖ਼ਿਆਲ ਰੱਖਣ ਦੀ ਜਾਚ ਸਿਖਾਉਂਦਾ ਹੈ। ਪਤੀ ਭੀ ਪਤਨੀ ਦੀ ਸਹਾਇਤਾ ਨਾਲ ਮਾਤਾ ਪਿਤਾ ਤੇ ਪ੍ਰਵਾਰ ਦੀ ਸੇਵਾ ਅਤੇ ਉਨ੍ਹਾਂ ਦੇ ਪਾਲਣ ਵਿਚ ਆਪਣੀ ਸ਼ਕਤੀ, ਸਮਾਂ ਤੇ ਅਕਲ ਲਾਉਂਦਾ ਹੈ। ਵਿਆਹਿਤ ਜੀਵਨ, ਮੌਜਾਂ ਤੇ ਸਵਾਰਥਾਂ ਦੀ ਥਾਂ ਤਿਆਗ, ਕਸ਼ਟ ਸੇਵਾ ਤੇ ਉਪਕਾਰ ਵਾਲਾ ਜੀਵਨ ਹੈ।

ਪਰ ਵਿਵਾਹਿਤ ਜੀਵਨ ਨੂੰ ਸੁਖੀ ਬਣਾਉਣ ਲਈ ਇਸ ਗੱਲ ਦੀ ਲੋੜ ਹੈ ਕਿ ਕੋਈ ਲੜਕੀ ਸੁਖ ਦੇ ਵਡੇ ਵਡੇ ਸੁਪਨੇ ਲੈ ਕੇ ਸਹੁਰੇ ਘਰ ਨਾ ਜਾਵੇ। ਉਹ ਇਹ ਕਦੇ ਨਾ ਸੋਚੇ ਕਿ ਉਥੇ ਰੁਪਏ , ਪੈਸੇ ਤੇ ਖਾਣ ਪੀਣ ਦਾ ਸੁਖ ਮਿਲੇਗਾ, ਉਥੇ ਆਰਾਮ ਨਾਲ ਰਹਾਂਗੀ, ਸੁਖ ਅਤੇ ਭੋਗ-ਵਿਲਾਸ ਵਾਲਾ ਜੀਵਨ ਬਿਤਾਵਾਂਗੀ, ਮੈਨੂੰ ਚੰਗੀ ਸੱਸ ਮਿਲੇਗੀ, ਜੋ ਛੇਤੀ ਛੇਤੀ ਮੈਨੂੰ ਕੋਈ ਕੰਮ ਨਹੀਂ ਦਸੇਗੀ, ਨੌਕਰ ਚਾਕਰ ਮਿਲਣਗੇ, ਪਤੀ ਪਿਆਰ ਕਰੇਗਾ। ਇਹ ਸਾਰੇ ਸੁਫ਼ਨੇ, ਇਹ ਸਾਰੀਆਂ ਕਲਪਨਾਵਾਂ ਵੇਖਣ ਵਿਚ ਤਾਂ ਸੋਹਣੀਆਂ ਹਨ, ਪਰ ਇਹ ਮ੍ਰਿਗ-ਤ੍ਰਿਸ਼ਨਾ ਵਾਂਙ ਧੋਖਾ ਦੇ ਕੇ ਨਿਰਾਸ ਤੇ ਦੁਖੀ ਕਰ ਦੇਣ ਵਾਲੀਆਂ ਹਨ। ਜੋ ਇਨ੍ਹਾਂ ਵਡੇ ਵਡੇ ਸੁਫ਼ਨਿਆਂ ਨੂੰ ਲੈ ਕੇ ਸਹੁਰੇ

-੧੫-