ਪੰਨਾ:ਸਹੁਰਾ ਘਰ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਜਾਂਦੀ ਹੈ, ਉਹ ਜ਼ਰੂਰ ਧੋਖਾ ਖਾਂਦੀ ਹੈ। ਉਸ ਨੂੰ ਬਹੁਤ ਕਰ ਕੇ ਨਿਰਾਸ ਹੀ ਹੋਣਾ ਪੈਂਦਾ ਹੈ ਅਤੇ ਉਸ ਦੀ ਆਪਣੀ ਬੇਸਮਝੀ ਨਾਲ ਉਸ ਦਾ ਜੀਵਨ ਦੁਖੀ ਹੋ ਜਾਂਦਾ ਹੈ।

ਸਚੀ ਗੱਲ ਇਹ ਹੈ ਕਿ ਵਿਆਹ ਤੋਂ ਪਿਛੋਂ ਲੜਕੀਆਂ ਦਾ ਉਹ ਅਲੜ, ਸਰਲ, ਆਜ਼ਾਦ ਤੇ ਮੌਜੀ ਜੀਵਨ ਖੁੱਸ ਜਾਂਦਾ ਹੈ। ਉਨ੍ਹਾਂ ਦੀਆਂ ਜ਼ਿਮੇਂਵਾਰੀਆਂ ਵੱਧ ਜਾਂਦੀਆਂ ਹਨ। ਉਨ੍ਹਾਂ ਨੂੰ ਹਰ ਘੜੀ ਆਪਣੇ ਸੁਖ ਨਾਲੋਂ, ਸਹੁਰੇ ਘਰ ਦੇ ਪ੍ਰਵਾਰ ਦੇ ਸੁਖ ਦਾ ਹੀ ਧਿਆਨ ਰਖਣਾ ਪੈਂਦਾ ਹੈ। ਵਿਆਹ ਦੇ ਪਿਛੋਂ ਮਰਨ ਤਕ ਉਸ ਵੀ ਸਾਰੀ ਉਮਰ ਕਸ਼ਟ ਸਹਿਣ, ਤਿਆਗ ਤੇ ਸੇਵਾ ਵਿਚ ਹੀ ਬੀਤਦੀ ਹੈ। ਵਿਆਹੀ ਕੁੜੀ ਫੁੱਲ ਦੀ ਉਸ ਕਲੀ ਵਾਂਙ ਹੈ, ਜਿਹੜੀ ਕਿ ਇਕ ਮੰਦਰ ਦੀ ਭੇਟ ਹੋ ਅਪਣੀ ਸਾਰੀ ਸੁਗੰਧਤਾ ਉਸ ਮੰਦਰ ਵਿਚ ਭੇਟ ਕਰਦੀ ਹੋਈ ਆਪਣਾ ਆਪ ਗਵਾ ਦਿੰਦੀ ਹੈ। ਇਸ ਲਈ ਹਰ ਲੜਕੀ ਨੂੰ ਸਾਈਂ ਸ਼ੇਖ ਫ਼ਰੀਦ ਜੀ ਦਾ ਸਲੋਕ:-

ਜਾਂ ਕੁਆਰੀ ਤਾਂ ਚਾਉ, ਵੀਵਾਹੀ ਤਾਂ ਮਾਮਲੇ ।
ਫਰੀਦਾ ! ਏਹੋ ਪਛੋਤਾਉ, ਵੱਤ ਕੁਆਰੀ ਨਾ ਥੀਐ ॥

ਯਾਦ ਰਖਣਾ ਚਾਹੀਦਾ ਹੈ । ਵਿਅਹ ਪਿਛੋਂ ਲੜਕੀ ਦਾ ਸੁਖ ਇਸੇ ਵਿਚ ਹੀ ਹੈ ਕਿ ਉਹ ਇਸ ਗੱਲ ਨੂੰ ਸੋਚੇ ਕਿ ਮੈਂ ਅਪਣੀ ਸੱਸ, ਸਹੁਰੇ ਤੇ ਪਤੀ ਨੂੰ ਇਸ ਤਰਾਂ ਸੁਖੀ ਰਖ ਸਕਦੀ ਹਾਂ। ਕਿਹੜਾ ਕੰਮ ਇਸ ਢੰਗ ਨਾਲ ਕੀਤਾ ਜਾਵੇ; ਕਿਹੜੀ ਗੱਲ ਕਿਸ ਤਰ੍ਹਾਂ ਦੱਸੀ ਜਾਵੇ, ਕਿ ਘਰ ਦੇ ਸਾਰੇ ਖੁਸ਼ੀ ਤੇ ਸੁਖੀ ਰਹਿਣ। ਉਸਨੂੰ ਆਪਣੇ ਸੁਖ ਕੁਰਬਾਨ ਕਰਨ ਤੇ ਸੱਚੇ ਦਿਲੋਂ ਅਨੁਭਵ ਕਰਨ ਦੀ ਲੋੜ ਹੈ ਕਿ ਜੇਕਰ ਮੇਰੇ ਘਰ ਦੇ ਮੁਖੀ ਹਨ ਤਾਂ ਮੈਂ ਵੀ ਸੁਖ ਹਾਂ। ਜੇਕਰ ਉਨ੍ਹਾਂ ਵਿਚੋਂ ਕੋਈ ਦੁਖੀ ਹੈ ਤਾਂ ਮੇਰਾ ਇਸ ਘਰ ਵਿਚ ਰਹਿਣਾ ਕਿਸ ਕੰਮ

-੧੬-