ਪੰਨਾ:ਸਹੁਰਾ ਘਰ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੰਪਤੀ ਜੀਵਨ ਨੂੰ ਪ੍ਰੇਮ ਭਰਿਆ ਦਨਾਣ ਲਈ ਇਹ ਜ਼ਰੂਰੀ ਹੈ ਕਿ ਪਤੀ ਪਤਨੀ ਦੇਵੇਂ ਇਕ ਦੂਜੇ ਦੇ ਦਿਲ ਨੂੰ ਸਮਝਣ ਤੇ ਸਦਾ ਇਕ ਦੂਜੇ ਉਤੇ ਭਰੋਸਾ ਕਰਕੇ ਰਲ ਮਿਲ ਚਲਣ | ਬਹੁਤ ਕਰਕੇ ਮਰਦ ਕਾਹਲੇ, ਬੇ-ਮਝ ਅਤੇ ਬੇ-ਪ੍ਰਵਾਹ ਹੁੰਦੇ ਹਨ। ਦੁਨੀਆਂ ਦਾ ਹਰ ਮਨੁੱਖ ਚਾਹੁੰਦਾ ਹੈ ਕਿ ਉਸਦੀ ਇਸਤ੍ਰੀ ਬਿਲਕੁਲ ਪਵਿਤ੍ਰ ਹੋਵੇ, ਉਹ ਇਹ ਵੀ ਚਾਹੁੰਦਾ ਹੈ ਕਿ ਉਹ ਭਾਵੇਂ ਕਿਹਾ ਹੀ ਹੋਵੇ, ਪਰ ਉਸਦੀ ਇਸਤ੍ਰੀ ਉਸਨੂੰ ਦੇਵਤਾ ਸਮਝੇ, ਉਸ ਉਤੇ ਸ਼ਰਧਾ ਰਖੇ ਤੇ ਸਦਾ ਉਸਦੀ ਨਕਲ ਕਰੇ। ਉਹ ਸਮਝ ਬੈਠਦਾ ਹੈ ਕਿ ਉਸਨੂੰ ਪਤਨੀ ਦਾ ਪ੍ਰੇਮ ਪ੍ਰਾਪਤ ਕਰਨ ਲਈ ਕਿਸੇ ਯਤਨ ਦੀ ਲੋੜ ਹੀ ਨਹੀਂ। ਉਹ ਉਸ ਉਤੇ ਆਪਣਾ ਜਮਾਂਦਰੂ ਹੱਕ ਸਮਝਦਾ ਹੈ। ਉਹ ਚਾਹੁੰਦਾ ਹੈ ਕਿ ਇਸਤ੍ਰੀ ਉਸਦੀ ਗੱਲ ਮੰਨੇ, ਉਸਦੀ ਖੁਸ਼ਾਮਦ ਕਰੇ। ਉਹ ਭੁੱਲ ਜਾਂਦਾ ਹੈ ਕਿ ਉਸਦੇ ਅੰਦਰ ਭੀ ਉਸ ਜਿਹਾ ਸਗੋਂ ਉਸ ਤੋਂ ਭੀ ਕੋਮਲ ਦਿਲ ਹੈ, ਜੋ ਮਿੱਠੇ ਬੋਲ ਸੁਣਨ ਤੇ ਹਮਦਰਦੀ ਪ੍ਰਾਪਤ ਕਰਨ ਲਈ ਵਿਆਕੁਲ ਹੈ।

ਅਫਸੋਸ ! ਮਰਦ ਨੇ ਸਦਾ ਲੈਣਾ, ਹੱਕ ਜਤਾਉਣਾ ਅਤੇ ਹੁਕੂਮਤ ਕਰਨੀ ਹੀ ਸਿਖੀ ਹੈ। ਦੇਣਾ, ਦੂਜੇ ਦੇ ਹੱਕ ਦੀ ਰਾਖੀ ਕਰਨੀ ਤੇ ਝੁਕਣਾ ਆਦਿ ਇਸ ਨਹੀਂ ਸਿਖਿਆ। ਇਸੇ ਕਰਕੇ ਜਿਥੇ ਮਰਦ ਕਠੋਰ, ਸਾਹਸੀ, ਹਠੀ, ਉਜੱਡ ਅਤੇ ਬੂ ਹੋ ਗਿਆ ਹੈ, ਉਥੇ ਇਸਤ੍ਰੀ ਅਜੇ ਭੀ ਕੋਮਲ, ਦਇਆਵਾਨ, ਪ੍ਰੇਮੀ ਤੇ ਸੰਤੋਖੀ ਹੈ। ਇਹ ਸੱਚ ਹੈ ਕਿ ਅੱਜ ਕੱਲ ਵੀ ਇਸਤ੍ਰੀਆਂ ਮਰਦਾਂ ਨਾਲੋਂ ਵਧ ਵਫ਼ਾਦਾਰ ਹਨ। ਉਨ੍ਹਾਂ ਵਿਚ ਤਿਆਗ, ਕੁਰਬਾਨੀ ਅਤੇ ਆਪਾ ਵਾਰਨ ਦੀ ਭਾਵਨਾਂ ਹੁਣ ਵੀ ਹੈ। ਸੰਸਾਰਕ ਮੈਦਾਨ ਵਿਚ ਮਰਦ ਜਿਥੇ ਜੱਸ ਤੇ ਹਕੂਮਤ ਦੇ ਲੋਭ ਵਿਚ ਪੈ ਗਿਆ ਹੈ, ਈਰਖਾ ਤੇ ਦੁੱਖ ਵਿਚ ਪੈ ਕੇ ਉਸ ਨੇ ਆਪਣੇ ਸਦਾਚਾਰ ਨੂੰ ਨਸਟ ਕਰ ਲਿਆ ਤੇ ਘਰੋਗੀ ਮਾਮ- ਲਿਆਂ ਵਿਚ ਉਹ ਬਹੁਤ ਨਿਘਰ ਗਿਆ ਹੈ, ਓਥੇ ਇਸਤ੍ਰੀਆਂ ਨੇ ਸ਼ਰਧਾ, ਸਦਾਚਾਰ ਤੇ ਸੰਤੋਖ ਨੂੰ ਕਾਇਮ ਰਖਿਆ ਹੈ। ਜੇਕਰ ਨਿਰ-

-੧੭-