ਪੰਨਾ:ਸਹੁਰਾ ਘਰ.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤੀ

“ਪਤੀ ਅਸਲ ਵਿਚ ਇਕ ਭਿਖਾਰੀ ਹੈ ਜੋ ਸਦਾ ਆਪਣੀ ਇਸਤ੍ਰੀ ਪਾਸੋਂ ਸੁਖ ਤੇ ਖੁਸ਼ੀ ਦੀ ਭਿਖਿਆ ਚਾਹੁੰਦਾ ਹੈ। “ਪਤੀ ਦੇ ਸੁਭਾ ਤੋਂ ਜਾਣੂ ਹੋਣਾ ਪਤਨੀ ਦਾ ਮੁਖ ਕਰਤੱਵ ਹੈ।’

ਜੋ ਇਸਤ੍ਰੀ ਸੱਚ ਮੁਚ ਘਰ ਦੀ ਰਾਣੀ ਬਣਨਾ ਚਾਹੁੰਦੀ ਹੈ, ਉਸ ਨੂੰ ਚਾਹੀਦਾ ਹੈ ਕਿ ਪਤੀ ਦਾ ਸਵਾਲ ਸਦਾ ਪ੍ਰੇਮ ਨਾਲ ਪੂਰਾ ਕਰੇ।

‘ਪੁਰਸ਼, ਪਿਆਰ ਦਾ ਭੁੱਖਾ ਤੇ ਖੋਜੀ ਹੁੰਦਾ ਹੈ, ਜਿਸ ਵੇਲੇ ਉਸ ਨੂੰ ਇਹ ਪਤਾ ਲਗ ਜਾਵੇ ਕਿ ਮੈਨੂੰ ਸਭ ਤੋਂ ਵੱਧ ਪਿਆਰ ਕਰਨ ਵਾਲੀ ਮੇਰੀ ਇਸਤ੍ਰੀ ਹੀ ਹੈ ਤਾਂ ਉਹ ਆਪਣੀ ਇਸਤ੍ਰੀ ਦਾ ਗੱਲਾ ਬਣ ਜਾਏਗਾ।”

“ਇਸਤ੍ਰੀ ਪਤੀ ਦੀ ਜਿੰਨੀ ਸੇਵਾ ਕਰੇਗੀ ਤੇ ਉਸ ਦੇ ਹੁਕਮ ਵਿਚ ਰਹੇਗੀ ਉਹ ਉਤਨੀ ਹੀ ਸੋਭਾ ਪ੍ਰਾਪਤ ਕਰੇਗੀ ।’

ਹਰ ਇਕ ਵਿਆਹੀ ਲੜਕੀ ਲਈ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਪਤੀ ਨੂੰ ਚੰਗੀ ਤਰ੍ਹਾਂ ਸਮਝ ਲਵੇ। ਪਤੀ ਦੇ ਕੀ ਖ਼ਿਆਲ ਹਨ, ਉਹ ਕੀ ਚਾਹੁੰਦਾ ਹੈ, ਕਿਨ੍ਹਾਂ ਗੱਲਾਂ ਨਾਲ ਉਹ ਸੁਖੀ ਹੋ ਸਕਦਾ ਹੈ, ਕਿਨ੍ਹਾਂ ਵਿਚ ਉਹ ਬਹੁਤ ਪ੍ਰੇਮ ਰਖਦਾ ਹੈ; ਇਨ੍ਹਾਂ ਸਭਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ । ਉਨ੍ਹਾਂ ਵਿਚੋਂ ਜੇਹੜੀਆਂ ਗੱਲਾਂ ਚੰਗੀਆਂ ਹੋਣ, ਉਨ੍ਹਾਂ ਨੂੰ ਹਰ ਵੇਲੇ ਧਾਰਣ ਕਰ

-੧੯-