ਪੰਨਾ:ਸਹੁਰਾ ਘਰ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਇਸ ਤੋਂ ਇਹ ਸੁਖੈਨ ਹੀ ਸਮਝ ਸਕੀਦਾ ਹੈ ਕਿ ਸੇਵਾ ਕੋਈ ਬੁਰੀ ਚੀਜ਼ ਨਹੀਂ; ਹਾਂ ਉਸ ਦੇ ਕਰਨ ਦਾ ਢੰਗ ਚੰਗਾ ਜਾਂ ਬੁਰਾ ਹੋ ਸਕਦਾ ਹੈ, ਸੇਵਾ ਵਿਚ ਆਪਣੇ ਲਾਭ ' ਤੇ ਸਵਾਰਥ ਦਾ ਭਾਵ ਜਿੰਨਾ ਘਟ ਹੋਵੇ ਓਨੀ ਹੀ ਉਹ ਸੇਵਾ ਉੱਚੀ ਹੈ। ਸੇਵਾ ਨਾਲ ਅਸੀਂ ਦੂਜਿਆਂ ਦੀ ਸਹਾਇਤਾ ਕਰਦੇ ਤੇ ਆਪਣੇ ਮਨ ਨੂੰ ਨਿਰਮਲ ਬਣਾਉਂਦੇ ਹਾਂ। ਝੂਠਾ ਅਹੰਕਾਰ ਤੇ ਆਲਸ ਸਾਡੇ ਪਾਸ ਨਹੀਂ ਆਉਂਦੇ। ਸਰੀਰ ਚੰਗੇ ਕੰਮ ਵਿਚ ਲੱਗਾ ਰਹਿੰਦਾ ਤੇ ਮਜ਼ਬੂਤ ਹੁੰਦਾ ਹੈ। ਇਸ ਤੋਂ ਬਿਨਾ ਸੱਚੀ ਅਤੇ ਪ੍ਰੇਮ ਦੀ ਸੇਵਾ ਨਾਲ ਅਸੀਂ ਵਿਰੋਧੀ ਦਾ ਦਿਲ ਭੀ ਜਿੱਤ ਸਕਦੇ ਹਾਂ। ਉਸ ਦੇ ਦਿਲ ਦੀ ਈਰਖਾ, ਦੁੱਖ ਤੇ ਜਲਨ ਦੂਰ ਕਰ ਕੇ ਉਸ ਨੂੰ ਵੀ ਆਪਣੇ ਨਾਲ ਉੱਚਾ ਉਠਾ ਸਕਦੇ ਹਾਂ।

ਇਸਤ੍ਰੀਆਂ ਨੂੰ ਸੇਵਾ ਕਰਨ ਦਾ ਉਪਦੇਸ਼ ਦੇਣਾ ਬਿਰਥਾ ਹੈ, ਕਿਉਂਕਿ ਉਨਾਂ ਦਾ ਤਾਂ ਸਾਰਾ ਜੀਵਨ ਹੀ ਸੇਵਾ ਕਰ ਤਿਆਗ ਦਾ ਹੁੰਦਾ ਹੈ। ਪਰ ਏਨੀ ਗੱਲ ਲਿਖਣ ਦੀ ਲੋੜ ਇਸ ਲਈ ਪਈ ਕਿ ਸੇਵਾ ਕਰਦੀਆਂ ਹੋਈਆਂ ਕਈ ਇਸਤ੍ਰੀਆਂ ਆਪਣੇ ਦਿਲ ਵਿਚ ਕੁੜਦੀਆਂ ਅਤੇ ਕੰਮ ਕਰਦਿਆਂ ਆਪਣੇ ਆਪ ਨੂੰ ਗ਼ੁਲਾਮ ਸਮਝ- ਦੀਆਂ ਹਨ । ਇਸ ਤੋਂ ਉਨ੍ਹਾਂ ਦੀ ਸੇਵਾ ਨੂੰ ਜੋ ਮਿੱਠਾ ਫਲ ਲਗਣਾ ਚਾਹੀਦਾ ਸੀ ਉਹ ਨਹੀਂ ਲਗਦਾ। ਮਨ ਵਿਚ ਖਿੱਝ ਕੇ ਸੇਵਾ ` ਕਰਨ ਨਾਲ ਉਲਟਾ ਨੁਕਸਾਨ ਹੁੰਦਾ ਹੈ। ਇਸ ਲਈ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਸੇਵਾ ਕੋਈ ਅਯੋਗ ਚੀਜ਼ ਨਹੀਂ। ਇਸ ਤੋਂ ਦੂਜੇ ਭਾਵੇਂ ਖ਼ੁਸ਼ ਨਾ ਭੀ ਹੋਣ ਆਪਣਾ ਮਨ ਬਹੁਤ ਨਿਰਮਲ ਤੇ ਸ਼ਾਂਤ ਹੋ ਜਾਂਦਾ ਹੈ।