ਪੰਨਾ:ਸਹੁਰਾ ਘਰ.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਸ਼ ਦਾ ਦਿਲ

ਪੁਰਸ਼ ਸਦਾ ਹਦੂਮਤ ਕਰਨੀ ਚਾਹੁੰਦਾ ਹੈ। ਹਕੂਮਤ ਕਰਨੀ ਉਸਦੀ ਆਦਤ ਹੋ ਗਈ ਹੈ। ਉਹ ਹਰ ਇਕ ਦਸ਼ਾ ਵਿਚ ਹਕੂਮਤ ਕਰ ਕੇ ਆਪਣੇ ਹੰਕਾਰ ਦੀ ਭੁਖ ਪਿਟਾਉਣੀ ਚਾਹੁੰਦਾ ਹੈ। ਭਾਵੇਂ ਉਹ ਕਿੰਨੇ ਹੀ ਸੁਧਰੇ ਹੋਏ ਖਿਆਲਾਂ ਵਾਲਾ ਅਤੇ ਉਦਾਰ ਹੋਵੇ, ਉਹ ਸਦਾ ਇਹੋ ਚਾਹੁੰਦਾ ਹੈ ਕਿ ਇਸਤ੍ਰੀ ਉਸਦਾ ਹੁਕਮ ਮੰਨੇ ਤੇ ਉਸਦੇ ਪਿਛੇ ਪਿਛੇ ਤੁਰੇ । ਬਹੁਤ ਸਾਰੇ ਪੁਰਸ਼ ਇਸ ਗੱਲ ਤੋਂ ਇਨਕਾਰ ਕਰਨਗੇ ਅਤੇ ਆਪਣੀਆਂ ਇਸਤ੍ਰੀ ਨੂੰ ਆਖਣਗੇ—‘ਮੇਰੀ ਤਾਂ ਇਹੋ ਮਰਜ਼ੀ ਹੈ ਪਰ ਜੇ ਤੂੰ ਠੀਕ ਨ ਸਮਝੇ ਤਾਂ ਜਾਣ ਦੇਹ। ਪਰ ਇਸ ਤਰ੍ਹਾਂ ਆਖਣ ਵਾਲਾ ਪੁਰਸ਼ ਮਨ ਵਿਚ ਇਹ ਚਾਹੁੰਦਾ ਹੈ ਕਿ ਇਸਤ੍ਰੀ ਉਸਨੂੰ ਆਖੇ:-‘ਨਸੀਂ ਜੀ, ਮੇਰੀ ਮਰਜ਼ੀ ਕੀ ਹੈ ? ਜੋ ਤੁਹਾਡੀ ਮਰਜ਼ੀ ਸੋ ਮੇਰੀ ਮਰਜ਼ੀ " ਜੇਕਰ ਕੋਈ ਇਸਤ੍ਰੀ ਆਪਣਾ ਮਤ-ਭੇਦ ਦੱਸ ਕੇ ਇਹ ਆਖੇ:- ‘ਜੀ ਮੋਰੀ ਤਾਂ ਇਹ ਮਰਜ਼ੀ ਹੈ ਪਰ ਤੁਸਾਡੀ ਗਲ ਮੰਨਣੀ ਹੀ ਮੇਰਾ ਫਰਜ਼ । ਫੇਰ ਪੁਰਸ਼ ਦੇ ਅਹੰਕਾਰ ਦੀ ਭੁੱਖ ਮਿਟ ਜਾਂਦੀ ਹੈ । ਉਹ ਸਮਝਦਾ ਹੈ ਕਿ ਮੇਰੀ ਇਸਤ੍ਰੀ ਸੋਲਾਂ ਆਨੇ ਮੇਰੀ ਹਕੂਮਤ ਨੂੰ ਮੰਨਦੀ ਹੈ। ਜੇਕਰ ਕੋਈ ਇਸਤ੍ਰੀ ਜਿਸ ਗੱਲ ਨੂੰ ਠੀਕ ਜਾਣਦੀ ਹੈ ਉਸੇ ਨੂੰ ਕਰਦੀ ਜਾਵੇ ਤਾਂ ਜੇਹੜੇ ਪੁਰਸ਼ ਇਸਤ੍ਰੀਆਂ ਦੀ ਵਡਿਆਈ ਅਤੇ ਬਰਾਬੀ ਦੇ ਹੱਕਾਂ ਨੂੰ ਮੰਨਦੇ ਹਨ ਉਹ ਵੀ ਆਪਣੇ ਮਨ ਵਿਚ ਕੁਝ ਅਸ਼ਾਂਤ ਹੋ ਜਾਣਗੇ

ਜਿਥੇ ਪੁਰਸ਼ ਸਦਾ ਹੀ ਇਸਤ੍ਰੀ ਤੋਂ ਆਪਣੇ ਪਿਛੇ ਤੁਰਨ ਦੀ

-੩੦-