ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਸ ਰਖਦਾ ਹੈ, ਉਥੇ ਉਹ ਖਾਪਣਾ ਮਤ ਭੇਦ ਹੋਣ ਪਰ ਇਸਤ੍ਰੀਆਂ ਦੀ ਗੱਲ ਮੰਨਕੇ ਵੀ ਉਸ ਪੁਰ ਤੁਰਨ ਲਈ ਤਿਆਰ ਨਹੀਂ ਹੁੰਦਾ। ਉਹ ਹਰ ਸਮੇਂ ਇਹੋ ਚਾਹੁੰਦਾ ਹੈ ਕਿ ਉਸੇ ਦੀ ਗੱਲ ਮੰਨੀ ਜਾਵੇ, ਅਨੇਕਾਂ ਇਸਤ੍ਰੀਆਂ ਨੇ ਆਪਣੀ ਹੋਂਦ ਨੂੰ ਆਪਣੇ ਖ਼ਿਆਲਾਂ ਨੂੰ ਆਪਣੀ ਇਛਾਂ ਨੂੰ, ਪਤੀ ਦੀਆਂ ਇਛਾਂ ਉਤੇ ਕੁਰਬਾਨ ਕਰ ਦਿਤਾ ਹੈ। ਪਰ ਅਜੇਹਾ ਪੁਰਸ਼ ਘਟ ਵੇਖਣ ਵਿਚ ਆਉਂਦਾ ਹੈ ਜਿਸ ਨੇ ਮਤ ਭੇਦ ਹੋਣ ਪਰ ਵੀ ਜੀਵਨ ਦੀਆਂ ਆਪਣੀਆਂ ਖ਼ਾਸ ਇੱਛਾਂ ਨੂੰ ਆਪਣੀ ਪਤਨੀ ਦੀ ਇੱਛਾ ਤੇ ਸਲਾਹ ਉਤੇ ਕੁਰਬਾਨ ਕਰ ਦਿਤਾ ਹੋਵੇ । ਪੁਰਸ਼ ਸਦਾ ਇਹੋ ਚਾਹੁੰਦਾ ਹੈ ਕਿ ਉਸ ਦੀ ਹਕੂਮਤ ਮੰਨੀ ਜਾਵੇ, ਪਰ ਉਹ ਆਪ ਆਪਣੇ ਉਤੇ ਕਿਸੇ ਦੀ ਹਕੂਮਤ ਨਹੀਂ ਚਾਹੁੰਦਾ। ਉਹ ਦੂਜਿਆਂ ਨੂੰ ਬੰਧਨ ਵਿਚ ਰਖਣਾ ਜਾਣਦਾ ਹੈ, ਪਰ ਆਪ ਬੰਧਨ ਵਿਚ ਰਹਿਣਾ ਉਸ ਨੇ ਨਹੀਂ ਸਿਖਿਆ।

ਪੁਰਸ਼ ਪ੍ਰੇਮ ਕਰਨ ਲਗਦਾ ਹੈ, ਤਾਂ ਬਹੁਤ ਛੇਤੀ ਪਾਗ਼ਲ ਹੋ ਜਾਂਦਾ ਹੈ। ਦੇਰ ਉਸ ਨੂੰ ਅਸਹਿ ਹੋ ਜਾਂਦੀ ਹੈ, ਉਹ ਪ੍ਰੇਮ ਦੇ ਪਿਛੇ ਪ੍ਰਾਣ ਦੇ ਸਕਦਾ ਹੈ, ਪਰ ਇਸਤ੍ਰੀਆਂ ਵਾਂਗ ਸਾਰੀ ਉਮਰ ਹੌਲੀ ਹੌਲੀ ਤਿਲ ਤਿਲ ਕਰ ਕੇ ਸੜਨਾ ਉਸ ਦੇ ਸੁਭਾਵ ਦੇ ਉਲਟ ਹੈ। ਉਹ ਇਕ ਵਾਰੀ ਸਭ ਕੁਝ ਦੇ ਸਕਦਾ ਹੈ। ਪਰ ਹੌਲੀ ਹੌਲੀ ਸਾਰੀ ਉਮਰ-ਦਾਨ ਕਰਦੇ ਰਹਿਣਾ ਤੇ ਅੰਤ ਤਕ ਪੂਰੀ ਤਰ੍ਹਾਂ ਅਤੇ ਪਹਿਲੇ ਦੀ ਤਰ੍ਹਾਂ ਵਫ਼ਾਦਾਰ ਬਣੇ ਰਹਿਣਾ ਉਸ ਲਈ ਔਖਾ ਹੈ। ਉਹ ਸਦਾ ਝਮੇਲਿਆਂ ਤੋਂ ਬਚਣਾ ਚਾਹੁੰਦਾ ਹੈ । ਉਹ ਕਈ ਵਾਰੀ ਅਜੇਹੇ ਬਹਾਨੇ ਢੂੰਢਦਾ ਹੈ ਕਿ ਭੋਲੀ ਇਸਤ੍ਰੀ ਨੂੰ ਉਸ ਦੇ ਪਿੱਛੇ ਤੁਰਨਾ ਹੀ ਪੈਂਦਾ ਹੈ। ਸੰਤਾਨ ਸੰਬੰਧੀ ਮਾਤਾ ਪਿਤਾ ਦੋਹਾਂ ਦੀ ਜ਼ਿੰਮੇਵਾਰੀ ਇਕੋ ਜਹੀ ਹੈ, ਪਰ ਦੇਖਣ ਵਿਚ ਆਉਂਦਾ ਹੈ ਕਿ ਪੁਰਸ਼ ਇਸ ਝਗੜੇ ਨੂੰ ਇਸਤ੍ਰੀ ਉਪਰ ਛੱਡ ਦੇਂਦਾ ਹੈ। ਆਪਣੇ ਬਾਲ ਬੱਚੇ ਨੂੰ ਵੇਖ ਕੇ ਉਹ ਖ਼ੁਸ਼ ਤਾਂ ਹੁੰਦਾ ਹੈ, ਉਹ ਚਾਹੁੰਦਾ ਹੈ ਕਿ ਮੇਰੇ ਘਰ

-੩੧-