ਪੰਨਾ:ਸਹੁਰਾ ਘਰ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਰਸ਼ ਭਾਵੇਂ ਆਪਣੇ ਆਪ ਨੂੰ ਇਸਤ੍ਰੀ ਦਾ ਰਾਖਾ ਅਤੇ ਮਾਲਕ ਸਮਝਦਾ ਹੈ, ਫੇਰ ਭੀ ਉਹ ਏਹੋ ਚਾਹੁੰਦਾ ਹੈ ਕਿ ਮੇਰੀ ਇਸਤ੍ਰੀ ਮੇਹੀ ਸਵਾ ਤੇ ਦਖ ਭਾਲ ਇਸ ਤਰ੍ਹਾਂ ਕਰੇ ਤੇ ਮੇਰਾ ਇਸ ਤਰ੍ਹਾਂ ਧਿਆਨ ਰਖੇ, ਜਿਸ ਤਰਾਂ ਉਹ ਆਪਣੇ ਬੱਚੇ ਦਾ ਰਖਦੀ ਹੈ ਯਾ ਰਖ ਸਕਦੀ ਹੈ । ਇਹ ਗੱਲ ਉਹ ਸਿਰਫ਼ ਆਪਣੀ ਇਸਤ੍ਰੀ ਪਾਸੋਂ ਹੀ ਨਹੀਂ ਚਾਹੁੰਦਾ ਸਗੋਂ ਉਹ ਜਿਸ ਵੀ ਇਸਤ੍ਰੀ ਨੂੰ ਪਿਆਰ ਕਰਦਾ ਹੈ ਭਾਵੇਂ ਉਹ ਭੈਣ ਹੋਵੇ, ਯਾ ਧੀ ਹੋਵੇ, ਉਹ ਸਦਾ ਉਸ ਤੋਂ ਅਜੇਹੀ ਹੀ ਆਸ ਰਖਦਾ ਹੈ। ਉਹ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਇਕ ਮਾਂ, ਬੱਚੇ ਨੂੰ ਬੀਮਾਰੀ ਦੀ ਹਾਲਤ ਵਿਚ ਇਕ ਪਲ ਭਰ ਨਹੀਂ ਛੱਡਦੀ ਅਤੇ ਉਸ ਦੇ ਲਈ ਤੜਫ਼ਦੀ ਹੈ, ਉਸੇ ਤਰ੍ਹਾਂ ਹੀ ਮੈਂ ਜਿਮ ਇਸਤ੍ਰੀ ਨੂੰ ਪਿਆਰ ਕਰਦਾ ਹਾਂ ਜਿਸ ਦੇ ਨਾਲ ਨਾਲ ਅਪਣੱਤ ਪ੍ਰਤੀਤ ਕਰਦਾ ਹਾਂ, ਉਹ ਵੀ ਮੇਰੇ ਦੁਖ ਦਰਦ ਵਿਚ ਉਸ ਬੱਚੇ ਦੀ ਮਾਂ ਵਾਂਗ ਮੇਰੀ ਸੇਵਾ ਕਰੇ, ਮੈਨੂੰ ਆਪਣੇ ਆਸਰੇ ਜਾਂ ਛਾਂ ਤੋਂ ਅੱਡ ਨਾ ਕਰੇ, ਮੇਰੀਆਂ ਲੋੜਾਂ ਤੇ ਮੇਰੀਆਂ ਸਹੂਲਤਾਂ ਦਾ ਵੀ ਓਸੇ ਤਰ੍ਹਾਂ ਧਿਆਨ ਰਖੇ ਜਿਸ ਤਰ੍ਹਾਂ ਮਾਂ ਬੱਚੇ ਦਾ ਰਖਦੀ ਹੈ। ਚ ਹੈ ਉਸ ਪੁਰਸ਼ ਦਾ ਕਿਹਾ ਹੀ ਸੰਬੰਧ ਹੋਵੇ, ਪਰ ਉਹ ਉਸ ਦੇ ਉਪਰ ਆਪਣੀਆਂ ਸਹੂਲਤਾਂ ਦੀ ਜ਼ਿੰਮੇਵਾਰੀ ਪਾਉਣੀ ਹੀ ਚਾਹੁੰਦਾ ਹੈ। ਉਹ ਇਹ ਨਹੀਂ ਚਾਹੁੰਦਾ ਕਿ ਮੈਨੂੰ ਆਪਣੇ ਕਪੜੇ ਲੀੜੇ ਦੀ ਖਬਰ ਆਪ ਰਖਣੀ ਪਵੇ, ਉਹ ਇਹ ਵੀ ਨਹੀਂ ਚਾਹੁੰਦਾ ਕਿ ਆਪਣੇ ਖਾਣ ਪੀਣ ਲਈ ਉਸ ਨੂੰ ਦੱਸਣਾ ਪਵੇ

ਉਹ ਤਾਂ ਇਹ ਚਾਹੁੰਦਾ ਹੈ ਕਿ ਉਸ ਦੀ ਇਸਤ੍ਰੀ ਉਸ ਨੂੰ ਖਲਾਵੇ ਪਿਲਾਵੇ, ਹੱਸੇ, ਬੋਲੇ, ਦੁਖ ਦੇ ਵੇਲੇ ਧੀਰਜ ਦੇਵੇ ਤੇ ਆਖੇ : ‘ਤੁਸੀਂ ਘਾਬਰੋ ਨਾ, ਰੱਬ ਚੰਗੀ ਕਰੇਗਾ, ਤੁਸੀਂ ਦਿਲ ਨੂੰ ਨਾ ਝੁਲਾਓ।' ਆਦਿ। ਹਰ ਇਕ ਪੁਰਸ਼ ਇਹੋ ਚਾਹੁੰਦਾ ਹੈ ਕਿ ਉਹ ਜਦ ਬੀਮਾਰ ਪੈ ਜਾਵੇ, ਤਾਂ ਓਸ ਦੀ ਇਸਤ੍ਰੀ ਓਸ ਦੇ ਕੋਲ ਬੈਠੀ