ਸਮੱਗਰੀ 'ਤੇ ਜਾਓ

ਪੰਨਾ:ਸਹੁਰਾ ਘਰ.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਖਿਚ ਮਾਮੂਲੀ ਹੱਦ ਤੇ ਇੱਛਾ ਤੋਂ ਵਧ ਕੇ ਬਹੁਤ ਉਤਾਵਲੀ ਹੋ ਜਾਂਦੀ ਹੈ, ਅਤੇ ਭੋਗ ਵਿਲਾਸ ਕਰਨ ' ਤੇ ਖੇਡਣ ਮਲ੍ਹਣ ਦੇ ਰੂਪ ਵਿਚ ਬਦਲ ਜਾਂਦੀ ਹੈ। ਪੁਰਸ਼ ਨੇ ਦਿਲ ਦੇ ਅੰਦਰ ਲੁਕਾ ਕੇ ਰੱਖਣ ਯੋਗ ਗੱਲਾਂ ਨੂੰ ਕਦੇ ਨਹੀਂ ਸਮਝਿਆ। ਇਸ ਨਾ ਸਮਝਣ ਕਰ ਕੇ ਹੀ ਇਸਤ੍ਰੀ ਨੂੰ ਸਮਝਣ ਵਾਸਤੇ ਇਹ (ਪੁਰਸ਼) ਸ਼ੁਰੂ ਤੋਂ ਹੀ ਬੜਾ ਵਿਆਕੁਲ ਹੈ।

ਇਸ ਲਈ ਹਰ ਇਸਤ੍ਰੀ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪੁਰਸ਼ ਦਾ ਦਿਲ ਦੂਜੀ ਧਾਤ ਦਾ ਬਣਿਆ ਹੋਇਆ ਹੈ। ਉਸ ਦੇ ਵਰਤਾਉ ਤੋਂ ਅਪਣੇ ਸੁਭਾਵ ਦੇ ਅਨੁਸਾਰ ਅਰਥ ਨਹੀਂ ਕੱਢਣੇ ਚਾਹੀਦੇ। ਪੁਰਸ਼ ਤੋਂ ਇਹ ਆਸ ਕਦੇ ਨਹੀਂ ਰਖਣੀ ਚਾਹੀਦੀ ਕਿ ਇਸਤ੍ਰੀ ਵਾਂਗ ਸਾਰੀ ਉਮਰ ਪ੍ਰੇਮ ਦੀ ਅੱਗ ਵਿਚ ਤਪਦਾ ਰਹੇਗਾ। ਇਸਤ੍ਰੀ ਨੂੰ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ। ਨਾ ਤਾਂ ਉਸ ਨੂੰ ਪੁਰਸ਼ ਪਾਸੋਂ ਇਸਤ੍ਰੀ-ਦਿਲ ਦੇ ਭਾਵਾਂ ਦੀ ਆਸ ਰਖਣੀ ਚਾਹੀਦੀ ਹੈ ਅਤੇ ਨਾ ਪੁਰਸ਼ ਦੇ ਉਤਾਵਲੇ-ਪਨ ਉਤੇ ਆਪਣੇ ਇਸਤ੍ਰੀਪਨ ਨੂੰ ਤੇ ਅਪਣੇ ਪ੍ਰੇਮ ਦੀ ਗੰਭੀਰਤਾ ਨੂੰ ਕੁਰਬਾਨ ਕਰਨਾ ਚਾਹੀਦਾ ਹੈ। ਹਾਂ, ਸਨੇਹੀ ਪੁਰਸ਼ ਨੂੰ ਅਪਣੇ-ਅਨੁਸਾਰ ਬਣਾਉਨ, ਉਸ ਦੇ ਸਨੇਹ ਨੂੰ ਕਾਇਮ ਰੱਖਣ ਲਈ ਜਿਸ ਸਨੇਹ, ਹਮਦਰਦੀ ਅਤੇ ਸੇਵਾ ਦੀ ਲੋੜ ਹੋਵੇ, ਉਹ ਕਰਨੀ ਚਾਹੀਦੀ ਹੈ।

ਇਕ ਜ਼ਰੂਰੀ ਗੱਲ

ਪੁਰਸ਼ ਦਾ ਦਿਲ ਸਵਾਰਥ ਪੂਰਣ, ਨਿੱਤ ਨਵੀਂ ਗੱਲ ਦੇ ਢੂੰਡਣ ਵਾਲਾ, ਚੰਚਲ ਅਤੇ ਛੇਤੀ ਉਦਾਸ ਹੋਣ ਵਾਲਾ ਹੁੰਦਾ ਹੈ। ਇਸ ਲਈ ਉਸ ਨੂੰ ਉੱਚਾ ਚੁਕ ਕੇ ਉਸ ਵਿਚ ਟਿਕਾਉ ਤੇ ਪ੍ਰੇਮ ਦੀ ਸੁਗੰਧ ਭਰਨੀ ਇਸਤ੍ਰੀ ਦੀ ਸੇਵਾ, ਅਕਲ ਅਤੇ ਮਿਠਾਸ ਉਤੇ ਨਿਰਭਰ ਹੈ