ਪੰਨਾ:ਸਹੁਰਾ ਘਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਜਿਸ ਨੂੰ ਦਿਲ ਦੇਂਦੀ ਹੈ, ਜੀਵਨ ਭੀ ਉਸੇ ਨੂੰ ਦਾਨ ਕਰਦੀ ਹੈ । ਪ੍ਰੇਮ ਅਤੇ ਜੀਵਨ ਉਸ ਲਈ ਇਕ ਹੈ, ਇਸ ਲਈ ਇਸਤ੍ਰੀ ਅਪਣੇ ਪ੍ਰੇਮ ਪਤੀ ਨੂੰ ਸੁਖੀ ਕਰਨ ਲਈ ਸਭ ਕੁਝ ਕਰ ਸਕਦੀ ਹੈ।

ਉਸ ਲਈ ਇਕ ਗੱਲ ਸਹਾਰਨੀ ਬਹੁਤ ਔਖੀ ਹੈ। ਕੋਈ ਇਸਤ੍ਰੀ ਇਹ ਨਹੀਂ ਸਹਾਰ ਸਕਦੀ ਕਿ ਉਸ ਦਾ ਪਤੀ ਕਿਸੇ ਹੋਰ ਇਸਤ੍ਰੀ ਨੂੰ ਦਿਲ ਦੇਵੇ। ਉਹ ਪਤੀ ਲਈ ਪ੍ਰਾਣ ਦੇ ਸਕਦੀ ਹੈ, ਉਹ ਅਪਣੇ ਸਾਰੇ ਹੱਕ ਛੱਡ ਸਕਦੀ ਹੈ, ਪਰ ਪਤੀ ਨੂੰ ਦੂਜੀ ਇਸਤ੍ਰੀ ਪਤਨੀ ਦੇ ਰੂਪ ਵਿਚ ਗ੍ਰਹਿਣ ਕਰਦਿਆਂ ਨਹੀਂ ਵੇਖ ਸਕਦੀ । ਕਿਉਂਕਿ ਇਹ ਤਾਂ ਉਸਦੀ ਪੂੰਜੀ ਦਾ ਹੀ ਨਾਸ ਹੈ, ਜਿਸਦੇ ਬਲ ਉਤੇ ਉਹ ਸੰਸਾਰ ਦੇ ਵੱਡੇ ਵੱਡੇ ਕਸ਼ਟ ਸਹਿ ਸਕਦੀ ਹੈ। ਇਹ ਤਾਂ ਉਸਦੇ ਸੁਹਾਗ ਦੀ ਚਿਖਾ ਹੈ, ਜਿਸਨੂੰ ਜੀਊਂਦੇ ਜੀ ਜਲਦਾ ਵੇਖਣ ਤੋਂ ਉਹ ਅਸਮਰਥ ਹੈ । ਇਹ ਸੋਚ ਹੈ ਕਿ ਕਿਤੇ ਕਿਤੇ ਅਜੇਹੀਆਂ ਇਸਤ੍ਰੀਆਂ ਭੀ ਵੇਖੀਆ ਜਾਂਦੀਆਂ ਹਨ, ਜਿਨ੍ਹਾਂ ਨੇ ਪਤੀ ਦੇ ਸੁਪ ਲਈ ਹਸਦਿਆਂ ਹਸਦਿਆਂ ਅਪਣੇ ਕਲੇਜੇ ਤੇ ਪੱਥਰ ਰੱਪ ਉਸਨੂੰ ਦੂਜੀ ਇਸਤ੍ਰੀ ਦੇ ਹਵਾਲੇ ਕਰ ਦਿਤਾ, ਪਰ ਅਜਿਹੀਆਂ ਕਿਤੇ ਕਿਤੇ ਹੀ ਦਿਸਦੀਆਂ ਹਨ। ਇਸਤ੍ਰੀ ਆਪਣੇ ਸਾਰੇ ਕਸ਼ਟ, ਦੁੱਖ, ਸੇਵਾ, ਤਿਆਗ ਅਤੇ ਕੁਰਬਾਨੀ ਦੇ ਬਦਲੇ ਵਿਚ ਪਤੀ ਦਾ ਪ੍ਰੇਮ ਚਾਹੁੰਦੀ ਹੈ। ਇਸੇ ਨੀਂਹ ਉਤੇ, ਇਸੇ ਸ਼ਕਤੀ ਤੇ ਪੂੰਜੀ ਦੇ ਸਹਾਰੇ ਉਹ ਉੱਚੇ ਤੋਂ ਉੱਚਾ ਉਠ ਸਕਦੀ ਅਤੇ ਜੀਵਨ ਦੀਆਂ ਕਠ ਨਾਈਆਂ ਸਹਿ ਸਕਦੀ ਹੈ। ਪਰ ਪਤੀ ਦਾ ਪ੍ਰੇਮ ਪ੍ਰਾਪਤ ਕਰਨਾ ਬਹੁਤ ਕੁਝ ਇਸਤ੍ਰੀ ਦੇ ਹੀ ਹੱਥ ਹੈ। ਇਸਤ੍ਰੀ ਨੂੰ ਸ਼ੁਰੂ ਵਿਚ ਬਹੁਤ ਪੁਰਸ਼ ਉਤਾਵਲੇ ਪ੍ਰੇਮ ਉਤੇ ਪਾਗਲ ਨਹੀਂ ਹੋ ਜਾਣਾ ਚਾਹੀਦਾ, ਅਤੇ ਨਾ ਉਸ ਤੋਂ ਬਹੁਤੀ ਆਸ ਰੱਖਣੀ ਚਾਹੀਦੀ ਹੈ। ਉਸਨੂੰ ਤਾਂ ਸਦਾ ਆਪਣੇ ਪ੍ਰੇਮ, ਆਪਣੀ ਭਗਤੀ ਉਤੇ ਭਰੋਸਾ ਰੱਖਣਾ ਚਾਹੀਦਾ ਅਤੇ ਸਮਝਦੇ ਰਹਿਣਾ ਚਾਹੀਦਾ ਹੈ ਕਿ ਮੈਂ ਆਪਣੀ ਸੇਵਾ ਤੇ ਆਪਣੇ ਮਿੱਠੇ ਵਰਤਾਉ ਨਾਲ ਪਤੀ ਦੀਆਂ ਉਦਾਸੀਆਂ ਤੇ ਫ਼ਿਕਰਾਂ ਨੂੰ ਦੂਰ ਕਰ ਕੇ ਉਸਦੇ ਦਿਲ ਨੂੰ