ਪੰਨਾ:ਸਹੁਰਾ ਘਰ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਈਆਂ ਤਥਾ ਆਪਣੇ ਬਾਲ ਬਚੇ ਨੂੰ ਪਾਲਦੀਆਂ ਹੋਈਆਂ ਆਪਣੀ ਉਮਰ ਬਤੀਤ ਕਰ ਦੇਂਦੀਆਂ ਹਨ|
ਬਹੁਤ ਸਾਰੇ ਇਸਤ੍ਰੀ ਪੁਰਸ਼ ਆਪਣੀ ਮਾਨ ਮਰਯਾਦਾ ਦਾ ਖ਼ਿਆਲ ਰਖ ਕੇ ਤੇ ਆਪਣੀ ਇੱਜ਼ਤ ਬਣਾਈ ਰੱਖਣ ਲਈ ਇਕ ਦੂਜੇ ਦੇ ਵਫ਼ਾਦਾਰ ਹੁੰਦੇ ਤੇ ਹੋਰਨਾਂ ਸੰਸਾਰੀ ਕੰਮਾਂ ਨੂੰ ਕਰਦੇ ਹੋਏ। ਆਪਣੀ ਜ਼ਿੰਦਗੀ ਦੇ ਦਿਨ ਬਤੀਤ ਕਰ ਦੇਂਦੇ ਹਨ।ਉਨ੍ਹਾਂ ਵਿਚ ਪ੍ਰੇਮ ਨਾਲੋਂ ਫ਼ਰਜ਼ ਅਤੇ ਕੁੱਲ ਰੀਤੀ ਦੀ ਪ੍ਰਧਾਨ ਹੁੰਦੀ ਹੈ।ਪਤੀ ਇਹ ਸਮਝਦਾ ਹੈ ਕਿ ਮੇਰੀ ਇਹ ਵਿਆਹੀ ਹੋਈ ਹੈ,ਇਸ ਨੂੰ ਚੰਗਾ ਕਪੜਾ,ਚੰਗਾ ਖਾਣ ਪੀਣ ਨੂੰ ਦੇਣਾ ਅਤੇ ਇਸਦੀ ਰਖਿਆ ਕਰਨੀ ਮੇਰਾ ਫ਼ਰਜ਼ ਹੈ।
ਓਧਰ ਇਸਤ੍ਰੀ ਇਹ ਸੋਚਦੀ ਹੈ ਕਿ ਮੇਰਾ ਇਸ ਦੇ ਨਾਲ ਹੁਣ ਵਿਆਹ ਹੋ ਗਿਆ ਹੈ,ਚੰਗਾ ਹੈ,ਖੁਰਾ ਹੈ ਜੇਹਾ ਹੈ ਆਪਣਾ ਹੈ,ਇਸ ਦੀ ਤੇ ਇਸ ਦੇ ਪ੍ਰਵਾਰ ਦੀ ਸੇਵਾ ਕਰਨੀ ਮੇਰਾ ਕੰਮ ਹੈ।ਸੋ ਅਜਿਹੇ ਪਤਿਬਤਾ ਭਾਵ ਵਿਚ ਪ੍ਰੇਮ ਨਾਲੋਂ ਸੰਕੋਚ ਦੀ ਹੀ ਪ੍ਰਬਲਤਾ ਹੁੰਦੀ ਹੈ।ਆਮ ਕਰ ਕੇ ਸਾਡਾ ਵਿਆਹਿਤ ਜੀਵਨ ਇਸੇ ਤਰ੍ਹਾਂ ਹੀ ਬੀਤਦਾ ਹੈ।ਨਾ ਤਾਂ ਪਤੀ ਹੀ ਪਤਨੀ ਦੇ ਉਸ ਪੇਮ ਲਈ ਵਿਆਕੁਲ ਹੁੰਦਾ ਹੈ ਕਿ ਜਿਸ ਦੇ ਮਿਲ ਜਾਣ ਪੁਰ ਹੈਰ ਕਿਸੇ ਚੀਜ਼ ਦੀ ਇਛਾ ਬਾਕੀ ਨਹੀਂ ਰਹਿੰਦੀ ਤੇ ਨਾ ਪਤਨੀ ਹੀ ਪਤੀ ਦੇ ਉਸ ਪ੍ਰੇਮ ਲਈ ਪਾਗਲ ਹੁੰਦੀ ਹੈ,ਜਿਸ ਦੇ ਮਿਲਣ ਨਾਲ ਪੂਰਣਤਾ ਪ੍ਰਤੀਤ ਹੁੰਦੀ ਹੈ।
ਇਸੇ ਕਰ ਕੇ ਵਿਆਹੇ ਜਾਣ ਪਰ ਭੀ ਅਨੇਕਾਂ ਇਸਤ੍ਰੀਅਾਂ ਨੂੰ ਅਜਿਹੇ ਪ੍ਰੇਮ ਦਾ ਅਭਾਵ ਅਨੁਭਵ ਨਹੀਂ ਹੁੰਦਾ।ਨਾ ਪਤੀਆਂ ਦਾ ਹੀ ਇਸ ਵਲ ਬਹੁਤਾ ਝਕਾਉ ਹੁੰਦਾ ਹੈ। ਉਨ੍ਹਾਂ ਦਾ ਬਹੁਤਾ ਸਮਾਂ ਖਾਣ ਪੀਣ,ਘਰ ਬਾਹਰ ਦੇ ਕੰਮ ਧੰਦੇ,ਤੇ ਨੌਕਰੀ ਚਾਕਰੀ ਵਿੱਚ ਹੀ ਬੀਤ ਜਾਂਦਾ ਹੈ ਤੇ ਬਾਕੀ ਜੋ ਬਚਦਾ ਹੈ,ਉਹ ਭੋਗ

-੫੧-