ਪੰਨਾ:ਸਹੁਰਾ ਘਰ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਖਦਾਈ ਦੰਪਤੀ ਜੀਵਨ

ਵਿਆਹ ਹੋਰ ਭਾਵੇਂ ਕੁਝ ਭੀ ਹੋਵੇ ਉਹ ਜ਼ਿੰਦਗੀ ਵਿਚ ਇਕ ਦਾ ਖ਼ਾਸ ਗੱਲ ਹੈ। ਜਦ ਲੜਕੀ ਦਾ ਹੱਥ ਲੜਕੇ ਦੇ ਹਥ ਦਿਤਾ ਜਾਂਦਾ ਹੈ-ਉਸ ਵੇਲੇ ਜੀਵਨ ਵਿਚ ਇਕ ਨਵਾਂ ਭਾਵ ਤੇ ਭਾਰੀ ਜ਼ਿਮੇਵਾਰੀ ਪ੍ਰਤੀਤ ਹੁੰਦੀ ਹੈ। ਉਸ ਵੇਲੇ ਸਰੀਰ ਤੇ ਦਿਲ ਵਿਚ ਜੋ ਕੰਬਣੀ ਹੁੰਦੀ ਹੈ-ਦੋ ਤੋਂ ਇਕ ਤੇ ਇਕ ਤੋਂ ਦੋ ਹੋ ਜਾਣ ਦਾ ਇਕ ਨਵਾਂ ਭਾਵ ਪੈਦਾ ਹੁੰਦਾ ਹੈ, ਉਹ ਅਪੂਰਣ ਹੈ। ਉਹ ਭਾਵ, ਜੀਵਨ ਵਿਚ ਕੇਵਲ ਇਕ ਵਾਰੀ, ਬਹੁਤ ਥੋੜੀ ਦੇਰ ਲਈ ਆਉਂਦਾ ਹੈ। ਉਸ ਵਿਚਿਤਾ ਦਾ, ਉਸ ਨੂੰ ਕੰਡੇ ਦਾ ਫੇਰ ਸਾਰੀ ਉਮਰ ਅਨੁਭਵ ਨਹੀਂ ਹੁੰਦਾ।

ਉਸ ਵੇਲੇ-ਵਿਆਹ ਦੇ ਪਿਛੋਂ-ਦੋ ਤਿੰਨ ਦਿਨ ਯਾ ਵੱਧ ਤੋਂ ਵਧ ਇਕ ਸਾਤੇ ਤਕ ਪਤੀ ਪਤਨੀ ਦੇ ਦਿਲਾਂ ਉੱਤੇ ਜੋ ਅਸਰ ਪੈਂਦਾ ਹੈ, ਉਹ ਬਹੁਤ ਦਿਨ ਤਕ ਬਣਿਆ ਰਹਿੰਦਾ ਹੈ। ਇਹ ਇਕ ਸੁਭਾਵਕ ਗੱਲ ਹੈ, ਜਿਸ ਨੂੰ ਅਸੀਂ ਅਪਣੇ ਜੀਵਨ ਦਾ ਸਾਥੀ ਚੁਣਦੇ ਹਾਂ, ਉਸ ਦੀ ਬਾਬਤ ਸ਼ੁਰੂ ਵਿਚ ਜਿਹੜੇ ਖ਼ਿਆਲ ਪੈਦਾ ਹੁੰਦੇ ਹਨ, ਉਨ੍ਹਾਂ ਉਤੇ ਹੀ ਅੱਗੇ ਚਲ ਕੇ ਇਕ ਦੂਜੇ ਨਾਲ ਪੇ੍ਮ, ਸ਼ਰਧਾ ਤੇ ਵਿਸ਼ਵਾਸ ਦੀ ਨੀਂਹ ਧਰੀ ਜਾਂਦੀ ਹੈ। ਵਿਆਹ ਦੇ ਪਿਛੋਂ ਪਹਿਲੀ ਵਾਰੀ ਜਦ ਪਤੀ ਪਤਨੀ ਇਕ ਦੂਜੇ ਨੂੰ ਮਿਲਦੇ ਹਨ, ਤੇ ਉਸ ਪਹਿਲੇ ਮਿਲਪ ਨਾਲ ਦੋਹਾਂ ਦੇ ਦਿਲਾਂ ਵਿਚ ਇਕ ਦੂਸਰੇ ਲਈ ਜੋ ਖ਼ਿਆਲ ਪੈਦਾ ਹੁੰਦੇ ਹਨ, ਉਨ੍ਹਾਂ ਤੋਂ ਆਉਣ ਵਾਲੇ ਜੀਵਨ ਦੇ

-੬੩-