ਪੰਨਾ:ਸਹੁਰਾ ਘਰ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋ ਜਾਣ ਦੀ ਦਸ਼ਾ ਦਾ ਨਾਮ ਹੈ। ਯੂਰਪ ਵਿਚ ਵਿਆਹੇ ਜਾਣ ਉਤੇ ਵੀ ਇਸਤੀ ਪੁਰਸ਼ ਦੋਵੇਂ ਵਖੋ ਵਖਰੇ ਰਹਿੰਦੇ ਹਨ। ਕੌਮ ਤੇ ਕਾਨੂੰਨ ਸਿਰਫ ਉਨ੍ਹਾਂ ਦੀ ਮੇਲ ਮਿਤਾ ਤੇ ਇਕ ਜਗਾ ਸੌਣ ਰਹਿਣ ਨੂੰ ਵਿਆਹ ਮੰਨਦਾ ਹੈ। ਭਾਵੇਂ ਇਸ ਵੇਲੇ ਸਾਡੇ ਦੇਸ ਵਿਚ ਵੀ ਬਹੁਤ ਕਰਕੇ ਅਜਿਹੀ ਹਾਲਤ ਹੋ ਰਹੀ ਹੈ। ਫੇਰ ਭੀ ਆਦਰਸ਼ ਦੇ ਵਖਰੇ ਹੋਣ ਕਰ ਕੇ ਸਤੀਤ ਦਾ ਜਿੰਨਾ ਉੱਚਾ ਭਾਵ ਸਾਡੇ ਦੇਸ਼ ਵਿਚ ਹੈ ਓਨਾ ਹੋਰ ਕਿਸੇ ਵਿਚ ਨਹੀਂ।
ਸਾਡੇ ਦੇਸ਼ ਵਿਚ ਕਿਸੇ ਲੜਕੀ ਦਾ ਸਰੀਰ ਅਪਵਿਤ ਹੋ ਜਾਣਾ, ਪਾਪ ਇਸ ਲਈ ਨਹੀਂ ਕਿ ਉਹ ਇਕ ਵਾਰੀ ਡਿਗ ਕੇ ਫੇਰ ਉੱਚੀ ਉਠ ਨਹੀਂ ਸਕਦੀ ਅਥਵਾ ਉਸ ਵਿਚ ਕੋਈ ਖਾਸ ਖਰਾਬੀ ਆ ਜਾਂਦੀ ਹੈ, ਸਗੋਂ ਸੱਚ ਤਾਂ ਇਹ ਹੈ ਕਿ ਸਾਡੇ ਵਿਆਹਿਤ ਜੀਵਨ ਦਾ ਆਦਰਸ਼ ਪਤੀ ਪ੍ਰੇਮ ਦੀ ਲਿਵ ਵਿਚ ਆਪਣੇ ਆਪ ਨੂੰ ਲਨ ਕਰ ਦੇਣਾ ਤੇ ਦੋਹਾਂ ਦਾ ਮਿਲ ਕੇ ਇਕ ਹੋ ਜਾਣਾ ਹੈ ਅਤੇ ਉਸ ਤਰਾਂ ਉਹ ਇਸ ਆਦਰਸ਼ ਤੋਂ ਬਹੁਤ ਦੂਰ ਜਾ ਪੈਂਦੀ ਹੈ। ਯੂਰਪ ਵਿਚ ਵਿਆਹ ਕਰ ਕੇ ਇਕ ਦੂਜੇ ਦੀ ਸਹਾਇਤਾ ਨਾਲ ਅਪਣੇ ਆਪ ਨੂੰ ਬਣਾ ਲੈਣਾ ਇਹ ਆਦਰਸ਼ ਹੈ, ਸਾਡੇ ਵਿਚ ਇਕ ਦੂਜੇ ਨਾਲ ਮਿਲ ਕੇ ਆਪਣੀ ਹੋਂਦ ਨੂੰ ਗੁਆ ਦੇਣਾ ਇਕ ਹੋ ਜਾਣਾ-ਆਦਰਸ਼ ਹੈ। ਪੇਮ ਤੇ ਸੁਖ ਦੀ ਨਜ਼ਰ ਨਾਲ ਵੇਖਣ ਪਰ ਦੋਹਾਂ ਵਿਚੋਂ ਕਿਹੜਾ ਆਦਰਸ਼ ਵੱਡਾ ਹੈ ਇਸ ਨੂੰ ਹਰ ਇਕ ਆਦਮੀ ਸਹਿਜੇ ਸਮਝ ਸਕਦਾ ਹੈ।

ਬਦਲੇ ਦੀ ਭਾਵਨਾ!


ਅਜ ਕਲ “ਹੱਕ, ਹੱਕ” ਦੀ ਜੋ ਆਵਾਜ਼ ਆ ਰਹੀ ਹੈ ਉਸ ਦੀ ਜੜ੍ਹ ਵਿਚ ਇਕ ਤਰਾਂ ਦੀ ਬਦਲੇ ਦੀ ਭਾਵਨਾ ਹੈ। ਜਦ

-ور-