ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ ਭਾਗ ਦੁਬਾਰਾ ਉਦੋਂ ਹੀ ਲਿਖਿਆ ਜਦੋਂ, ਇਸ ਰਚਨਾ ਦਾ ਕੋਈ ਤਿੰਨ ਚੌਥਾਈ ਭਾਗ ਪੂਰਾ ਹੋਣ ਉਪਰੰਤ ਮੈਨੂੰ ਇਹ ਯਕੀਨ ਹੋ ਗਿਆ ਕਿ ਮੈਨੂੰ ਹੁਣ ਇਸ ਰਚਨਾ ਨੂੰ ਪੁਸਤਕ-ਰੂਪ ਦੇਣਾ ਹੀ ਪਵੇਗਾ, ਅਸਲ ਵਿਚ ਤਾਂ ਮੈਨੂੰ ਇਸ ਦੇ ਵੱਖੋ-ਵੱਖਰੇ ਭਾਗਾਂ ਨੂੰ ਜੋੜਨ, ਜਾਂ ਲੱਭਣ ਦਾ ਕੰਮ ਵਧੇਰੇ ਕਰਨਾ ਪਿਆ ਹੈ ਨਾ ਕਿ ਲਿਖਣ ਦਾ। ਪਤਾ ਨਹੀਂ ਕਦੋਂ ਅਤੇ ਕਿਵੇਂ ਪਲੇਠਾ-ਅਸਰ ਨਾਂ ਦਾ ਸਰਗ ਅਤੇ ਆਦਿਕਾ ਲਿਖੇ ਗਏ ਅਤੇ ਪਏ ਰਹੇ। ਫਿਰ ਕੁਝ ਕਦੋਂ ਤੇ ਕੁਝ ਕਦੋਂ ਜਾਂ ਫਿਰ ਲਿਖਣ ਤੋਂ ਬਾਅਦ ਇਸ ਦਾ 'ਅੰਤ’ ਤਾਂ ਕਿਤੇ ਨਾ ਕਿਤੇ ਕਰਨਾ ਹੀ ਪੈਣਾ ਸੀ ਜਿਸ ਨੇ ਵਾਕਿਆ ਹੀ ਮੇਰਾ ਧਿਆਨ ਮੰਗਿਆ ਇਸ ਲਈ ਇਸਦੇ ਅੰਤਲੇ ਸਰਗ, 'ਤਲਾਸ਼’ ਅਤੇ ‘ਪੁਨਰ ਮਿਲਣ' ਮੈਨੂੰ ਮਜਬੂਰਨ ਬੈਠ ਕੇ ਹੀ ਲਿਖਣੇ ਪਏ। ਸ਼ਾਇਦ ਇਸੇ ਕਰਕੇ ਹੀ ਇਥੇ ਕੁੱਝ ਵਧੇਰੇ ਤੀਬਰਤਾ, ਸੋਜ਼ ਅਤੇ ਭਾਵੁਕਤਾ, ਭਰੀ ਗਈ ਹੈ, ਅਜਿਹਾ ਮੈਨੂੰ ਜਾਪਦਾ ਹੈ। ਬਾਕੀ ਸਭ ਪਾਠਕਾਂ ਤੇ।

ਕਵਿਤਾ ਦੇ ਸੰਬੰਧ ਵਿਚ ਮੈਂ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਕਈ ਸਤਰਾਂ ਨਾਪ-ਤੋਲ ਵਿਚ ਪੂਰੀਆਂ ਨਾ ਉਤਰਣ। ਮੈਂ ਵੈਸੇ ਵੀ, ਕਿਸੇ ਵੀ ਗੱਲ’ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦਾ, ਸੋ ਜਿਹੜੀ ਲਾਈਨ ਕੁਝ ਅੜ ਗਈ ਉਸ ਨੂੰ ਉਵੇਂ ਹੀ ਰਹਿਣ ਦਿੱਤਾ ਗਿਆ। ਵੈਸੇ ਵੀ ਲਿਖੀ ਜਾਈਏ ਤਾਂ ਲਿਖੀ ਜਾਈਏ। ਪ੍ਰੰਤੂ ਜੋ ਕੋਈ ਲਾਈਨ ਅੜ ਜਾਵੇ ਤਾਂ ਉਸ ਨੂੰ ਕਿੰਨਾ ਹੀ ਕਿਉਂ ਨਾ ਤੋੜ ਮਰੋੜ ਲਈਏ ਉਹ ਘੱਟ ਹੀ ਠੀਕ ਆਉਂਦੀ ਹੈ। ਇਸ ਨੂੰ ਭਾਵੇਂ ਮੇਰੀ ਮਜਬੂਰੀ ਕਹਿ ਲਵੋ ਅਤੇ ਭਾਵੇਂ ਕਾਵਿਕ ਪ੍ਰਤਿਭਾ ਦੀ ਘਾਟ।

ਜਿੱਥੇ ਕਾਲੀਦਾਸ ਦੀ ਰਚਨਾ ਵਿਚ, ਖ਼ਿਆਲ, ਵਿਚਾਰ, ਅਨੁਭਵ, ਤਸਬੀਹਾਂ ਆਦਿ ਵੈਦਿਕ-ਯੁਗ ਜਾਂ ਤਤਕਾਲੀਨ ਯੁਗ ਦੀ ਸੱਭਿਅਤਾ ਨੂੰ ਰੂਪਮਾਨ ਕਰਦੇ ਹਨ, ਉਥੇ ਇਸ ਰਚਨਾ ਵਿਚ ਇਹ ਸਭ ਕੁਝ ਵਰਤਮਾਨ ਪੇਂਡੂ-ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕਰਦਾ ਹੈ। ਇਥੇ ਸ਼ਕੁਤੰਲਾ ਇਕ ਪੌਰਾਣਿਕ-ਕੰਨਿਆਂ ਦੇ ਰੂਪ ਵਿੱਚ ਨਹੀਂ ਸਗੋਂ ਇਕ ਪੰਜਾਬਣ ਪੇਂਡੂ ਮੁਟਿਆਰ ਦੇ ਰੂਪ ਵਿਚ ਉੱਭਰੀ ਹੈ। ਇਸ ਰਚਨਾ ਦੇ ਹਵਾਲਿਆਂ ਦਾ ਘੇਰਾ ਵੀ ਕਾਫ਼ੀ ਵਿਸ਼ਾਲ ਹੋ ਗਿਆ ਹੈ ਜੋ ਧੁਰ ਵੈਦਿਕ ਯੁਗ ਤੋਂ ਲੈਕੇ ਅੱਜ ਦੇ ਫਿਲਮ ਲੋਕ ਦੀ ਗੱਲ ਕਰਦਾ-ਕਰਦਾ ਵਰਤਮਾਨ ਯੁਗ ਦੇ ਬਹੁ-ਚਰਚਿਤ "ਸੰਤਾ" ਦਾ ਜ਼ਿਕਰ ਵੀ ਕਰ ਜਾਂਦਾ ਹੈ। ਇਸ ਤਰ੍ਹਾਂ ਸਮੁੱਚੀ ਰਚਨਾ ਵਿਚ ਏਨੀਆਂ ਭਿੰਨਤਾਵਾਂ ਆ ਗਈਆਂ ਹਨ ਕਿ ਪਾਠਕ ਇਹ ਮਹਿਸੂਸ ਕਰੇਗਾ ਕਿ ਇਹ ਕਹਾਣੀ ਕਾਲੀਦਾਸ ਵਾਲੀ ‘ਸ਼ੁਕੰਤਲਾ' ਦੀ ਨਹੀਂ, ਸਗੋਂ ਕਿਸੇ ਹੋਰ ਸ਼ਕੁੰਤਲਾ ਦੀ ਹੈ।

‘ਸ਼ਕੁੰਤਲਾ ਦੇ ਪ੍ਰਥਮ ਪ੍ਰਕਾਸ਼ਨ ਸਮੇਂ ਪੰਜਾਬ ਦੇ ਹਾਲਾਤ ਬਹੁਤੇ ਸਾਜ਼ਗਾਰ ਨਹੀਂ ਸਨ। 'ਸ਼ਕੁੰਤਲਾ' ਦਾ ਚਰਚਾ ਤਾਂ ਉਨ੍ਹੀਂ ਦਿਨੀ ਜਰੂਰ ਹੋਇਆ,ਪ੍ਰੰਤੂ ਉਹ ਦਿਨ ‘ਕਵਿਤਾ' ਨਹੀਂ ਸਨ।

ਸੁਆਮੀ ਬ੍ਰਹਮ ਦੇਵ ਜੀ ਮਹਾਰਾਜ’ ਜਿਨ੍ਹਾਂ ਨੂੰ ਮੈਂ ਆਪਣੇ ਮਨੋਨੀਤ ਗੁਰੂ ਮੰਨਦਾ

ਸ਼ਕੁੰਤਲਾ ॥12॥