ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੁੰਡਾਂ ਦੇ ਵਿਚ ਰਿਹਾ ਮਧੋਲ।
ਇਕ ਹੱਥ ਨਾਲ ਪਕੜ ਜੁਬਾੜਾ,
ਦੂਜੇ ਦੇ ਨਾਲ ਲਾਏ ਥਪਾੜਾ।
"ਤੂੰ ਕਿਉਂ ਕੀਤੇ ਏ ਮੂੰਹ ਬੰਦ,
ਮੈਂ ਗਿਣਨੇ ਨੇ ਤੇਰੇ ਦੰਦ।
ਖੋਹਲ ਮੂੰਹ ਓ ਸੂਰ ਦੇ ਬੱਚੇ,
ਦੰਦ ਤੇਰ ਪੱਕੇ ਕਿ ਕੱਚੇ।"
ਇਉਂ ਉਹ ਉਸ ਤੇ ਖਿਝਿਆ ਪੂਰਾ,
ਉਸਨੂੰ ਰੋਲ ਰਿਹਾ ਸੀ ਸੂਰਾ।

ਰਾਜਾ ਹੋਇਆ ਦੇਖ ਹੈਰਾਨ,
ਕਿਸ ਮਰਦ ਦੀ ਇਹ ਸੰਤਾਨ,
ਇਹ ਤਾਂ ਬਾਲਕ ਹੈ ਕੋਈ ਦੈਵੀ,
ਏਸ ਵਿਚ ਹੈ ਸ਼ਕਤੀ ਗੈਬੀ।
ਦੇਖ-ਦੇਖ ਹੋਇਆ ਹੈਰਾਨ,
ਕਰੀਏ ਇਸਦੀ ਜਾਣ-ਪਛਾਣ।

ਇਕ ਤਪੱਸਨੀ ਦੌੜੀ ਆਈ,
ਪਉਂਦੀ ਆਈ ਹਾਲ ਦੁਹਾਈ।
ਕਿਉਂ ਤੂੰ ਇਸਦੇ ਵੈਰ ਪੈ ਗਿਆ,
ਇਸਨੂੰ ਫੜ ਕੇ ਫੇਰ ਬੈਹ ਗਿਆ।
ਇਹ ਜੰਗਲੀ ਜੀਅ ਬੇ-ਜੁਬਾਨ,
ਕਿਉਂ ਤੂੰ ਇਸਨੂੰ ਕਰੇਂ ਹੈਰਾਨ।
ਕੀ ਇਸਨੇ ਕੀਤਾ ਅਪਰਾਧ,
ਕਿਉਂ ਤੂੰ ਇਸ ਸੰਗ ਕਰੇਂ ਫਸਾਦ।
ਜੰਗਲੀ ਜੀਆਂ ਦੀ ਰਖਿਆ ਕਰਨਾ,
ਰਾਜ ਕੁਮਾਰਾਂ ਦਾ ਹੱਕ ਬਣਦਾ।
ਪਰ ਉਸ ਵਲੋ ਬੈ-ਪ੍ਰਵਾਹ,
ਬੋਲਿਆ ਬਾਲਕ ਲੱਗਦੇ ਸਾਹ।
ਬੋਲ ਤੋਤਲੇ ਕੁੱਝ ਗੁਸੀਲੇ,
ਬੋਲਿਆ ਅਪਨੇ ਧਿਆਨ ਹਠੀਲੇ।
"ਅੱਜ ਮੈਂ ਇਸਨੂੰ ਬਹੁਤ ਮਾਰਨੈਂ।

ਸ਼ਕੁੰਤਲਾ॥133॥