ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੰਸ
ਖੈਰ ਐਦਾਂ ਤਾਂ ਮੈਂ ਦੱਸਦਾਂ,
ਜੋ ਇਸ ਵਿਚ ਭੇਦ ਗੁੱਝਾ।
ਜਦੋਂ ਆ ਗਏ ਮੇਰੇ ਕੋਲ ਹੀ,
ਤੁਸੀਂ ਚੱਲ ਕੇ ਚਾਰ ਭਾਰ।
ਪਰ ਚੰਗਾ ਸੀ, ਜੇ ਗੱਲ ਤੇ,
ਤੁਸੀਂ ਦਿੰਦੇ ਮਿੱਟੀ ਪਾ।
ਤੇ ਉਸ ਡਾਢੇ ਕਰਤਾਰ ਦੀ,
ਹੁੰਦੀ ਨਾ ਬਦਨਾਮ ਰਜ਼ਾ।
ਤੇ ਉਸਦੇ ਦੇਵਾਂ ਦੇਵਤਿਆਂ ਦਾ,
ਭੇਦ ਨਾ ਖੁੱਲ੍ਹਦਾ ਚਾ।
ਸਾਰੇ ਪੰਛੀ
ਹੈ! ਕੀ ਅਸੀਂ ਸੁਣ ਰਹੇ ਹਾਂ,
ਕੋਈ ਚੱਜ ਦੀ ਗੱਲ ਸੁਣਾ।
ਕੀ? ਉਸਦੇ ਦੇਵਾ ਦੇਵਤਿਆਂ ਦੇ,
ਆਸੇ ਕਰਮ ਕਸਾ?
ਹੰਸ
ਹਾਂ-ਉਸਦੇ ਦੇਵੀ ਦੇਵਤਿਆਂ ਦੀ,
ਖੇਡ ਹੈ- ਇਕ ਅਦਾ।
ਤੇ ਉਹਨਾਂ ਦੀ ਕਰਤੂਤ ਦਾ,
ਇਹ ਭਾਂਡਾ ਭੱਜ ਗਿਆ।
ਪੰਛੀ
(ਹੈਰਾਨ ਹੋ ਕੇ ਅਤੇ ਕਾਹਲੀ ਨਾਲ)
ਸੁਣਾ ਬਜ਼ੁਰਗਾ ਸੁਣਾ ਤੂੰ,
ਸਾਨੂੰ ਸੱਚੀ ਗੱਲ ਸੁਣਾ।
ਅਤੇ ਸਾਡੇ ਸੜਦੇ ਸੀਨਿਆਂ ਦੀ,
ਜਲਦੀ ਅੱਗ ਬੁਝਾ।

(ਹੰਸ ਕਹਾਣੀ ਸ਼ੁਰੂ ਕਰਦਾ ਹੈ)

ਸ਼ਕੁੰਤਲਾ॥28॥