ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੀ ਮੈਂ ਹਾਂ ਗੱਲ ਕਰਦਾ।
ਜੋ ਝੜੀਆਂ ਲਾ ਕਰੁੱਤੀਆਂ,
ਸਾਡੇ ਕਰਦਾ ਖੇਤ ਤਬਾਹ।
ਤੇ ਮਿਹਨਤ-ਕਸ਼ਾਂ ਦੇ ਮਾੜੂਏ,
ਜੇਹੇ ਕੋਠੇ ਦਿੰਦਾ ਢਾਹ।
ਜੋ ਹੁੰਦੇ ਚਾਰ ਪਸੇਰੀਆਂ,
ਲੈ ਜਾਂਦਾ ਹੜ੍ਹੀਂ ਰੁੜ੍ਹਾਂ।
ਜਿਸ, ਧਰਮੀ ਰਾਜਾ ਹਰੀ ਚੰਦ,
ਸੀ ਦਿੱਤਾ ਖਾਕ ਰੁਲਾ।
ਜੋ ਗੌਤਮ ਨਾਰ ਅੱਹਲਿਆ,
ਦੇ ਰੂਪ ਤੇ ਡੁੱਲ ਗਿਆ
ਤੇ ਕਾਲੀ ਉਸ ਕਰਤੂਤ ਦਾ,
ਲਿਆ ਕਾਲਾ ਦਾਗ ਲੁਆ।
ਕਰਨ ਬਲੀ ਦੇ ਨਾਲ ਵੀ,
ਜਿਸ ਕੀਤਾ ਰੱਜ ਦਗਾ।
ਵਿਸ਼ਵਾ ਮਿੱਤਰ ਕੌਣ ਸੀ,
ਉਸ ਅੱਗੇ ਵਿਚਾਰਾ।

ਦੋਸਤੋ- ਕੁਝ ਨੇ ਇੰਦਰ ਧਰਤ ਦੇ,
ਤੇ ਕੁਝ ਧਰਤੀ ਤੋਂ ਦੂਰ।
ਮਜ਼ਲੂਮਾਂ ਦੀਆਂ ਮਿਹਨਤਾਂ,
ਜੋ ਕਰਦੇ ਚਕਨਾਚੂਰ।
ਜੋ ਜਰਦੇ ਕਦੇ ਨਾ ਦੇਖ ਕੇ,
ਸਾਡੇ ਖੇਤੀ ਫ਼ਸਲੀ ਬੂਰ।
ਉਹ ਕਦੋ ਨਾ ਜਰਦੇ ਦੇਖ ਕੇ,
ਸਾਡੇ ਆਂਗਣ ਵਰ੍ਹਦਾ ਨੂਰ।
ਐਪਰ ਦੇਖੋਗੇ ਦੋਸਤੋ,
ਉਹ ਦਿਨ ਨਹੀਂ ਹਨ ਦੂਰ।
ਧਰਤੀ ਦੇ ਮਾਲਕ ਹੋਣਗੇ,
ਕਿਰਤੀ ਕਾਮੇ ਮਜ਼ਦੂਰ।
ਇਹ ਇੰਦਰ ਧਰਤੀ ਸੁਰਗ ਦੇ,

ਸ਼ਕੁੰਤਲਾ॥33॥