ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3. ਆਸ਼ਰਮ ਵੇਸ



ਏਨੇ ਨੂੰ ਉਹ ਮਿਰਗ ਦਾ ਬੱਚਾ।
ਅੰਦਰ ਆਸ਼ਰਮ ਦੇ ਵੱਲ ਨੱਸਾ।
ਰਾਜੇ ਵਲੋਂ ਬੇ-ਧਿਆਨੀ।
ਮਗਰੋਂ ਤੁਰੀ ਸ਼ਕੁੰਤਲਾ ਰਾਣੀ।
ਉਸਦੀ ਸੁੰਦਰ ਤੱਕ ਨੁਹਾਰ।
ਮੁਗਧ ਹੋ ਗਿਆ ਰਾਜ ਕੁਮਾਰ।
ਓਸ ਦੀਆਂ ਤੱਕ ਮਸਤ ਅਦਾਵਾਂ।
ਰੁਲ ਗਿਆ ਰਾਜਾ ਵਿਚ ਹਵਾਵਾਂ।
ਤੱਕ ਤੱਕ ਮਸਤ ਓਸਦੀ ਚਾਲ।
ਰਾਜਾ ਹੁੰਦਾ ਜਾਏ ਨਿਹਾਲ।
ਡੁੱਬਿਆ ਸੋਚਾਂ ਦੇ ਵਿਚਕਾਰ।
ਕਿਵੇਂ ਦੁਬਾਰਾ ਹੋਏ ਦੀਦਾਰ।
ਉਥੇ ਦਾ ਉਹ ਰਹਿ ਗਿਆ ਉਥੇ।
ਬੋਲਿਆ, ਹੁਣ ਜਾਣਾ ਹੈ ਕਿੱਥੇ।
ਦੋਚਿੱਤਾ ਜਿਹਾ ਮਨ ਇਉਂ ਬੋਲੇ।
ਬਹਿ ਜਾ ਰਾਜਨ ਰੁੱਖਾਂ ਓਹਲੇ।
ਸ਼ਾਇਦ ਕਿਸੇ ਕੰਮ ਲਈ ਚੱਲ।
ਆ ਜਾਏ ਉਹ ਏਧਰ ਵੱਲ,
ਸ਼ਾਇਦ ਵੇਲਾ ਕੋਈ ਲੱਗੇ ਢੋਅ।
ਜਾਏ ਦੁਬਾਰਾ ਦਰਸ਼ਨ ਹੋ।
ਰੁੱਖਾਂ ਓਹਲੇ ਵਿੱਥਾਂ ਥਾਈਂ।
ਦੇਖਾਂ ਰੱਜ ਹੁਸਨਾਂ ਦੀ ਰਾਣੀ।