ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਹੁਣ ਤੂੰ ਮੈਨੂੰ ਛੱਡ ਨਾ ਜਾਵੀਂ।'
‘ਤੂੰ ਵੀ ਮੈਨੂੰ ਨਾ ਠੁਕਰਾਵੀਂ।'
'ਮੈਂ ਤੇਰੇ ਬਿਨ ਜੀਅ ਨਹੀਂ ਸਕਣਾ।
ਜ਼ਹਿਰ ਜੁਦਾਈ ਪੀ ਨਹੀਂ ਸਕਣਾ।'
'ਮੈਂ ਤੇਰੇ ਬਿਨ ਮਰ ਜਾਵਾਂਗੀ।
ਘੁੱਟ ਜ਼ਹਿਰ ਦਾ ਭਰ ਜਾਵਾਂਗੇ।'
‘ਤੁਧ ਬਨਿ ਮੇਰਾ ਕੀ ਰਣਵਾਸ।
ਤੁਧ ਬਿਨ ਰਹਿਣੇ ਮਹਿਲ ਉਦਾਸ।'
‘ਜਿਸ ਉਪਵਨ ਮੈਂ ਉਮਰ ਗੁਜ਼ਾਰੀ।
ਤੁਧ ਬਿਨ ਪਲ ਲੰਘਣਾ ਦੁਸ਼ਵਾਰੀ।'
ਇਉਂ ਨੈਣਾਂ ਦੀ ਵਰਤ ਜੁਬਾਨ।
ਇਕ ਦੂਜੇ ਦੀ ਬਣ ਗਈ ਜਾਨ।

ਪ੍ਰੇਮਵਿਦਾ ਚੁੱਪ ਤੌੜੀ ਆ ਕੇ।
ਕਿਉਂ ਖੜੀਆਂ ਹੋ ਨੀਵੀਂ ਪਾ ਕੇ?
ਚੱਲ ਸ਼ਕੁੰਤਲਾ ਕਰ ਕੁੱਝ ਧਿਆਨ।
ਲਿਆ ਕੁੱਝ ਖਾਣ ਪੀਣ ਦਾ ਸਮਾਨ।
ਆਏ ਪ੍ਰਾਹੁਣੇ ਦੀ ਕਰ ਸੇਵਾ।
ਲਿਆ ਜਾ ਕੇ ਕੁਝ ਫ਼ਲ ਫੁੱਲ ਮੇਵਾ।

ਫ਼ਲ ਫੁੱਲ ਮੇਵੇ ਤੇ ਸ਼ਰਦਾਈ।
ਆਸ਼ਰਮ ਵਿਚੋਂ ਝੱਟ ਲੈ ਆਈ।
ਕਰਨ ਲੱਗੀ ਮਹਿਮਾਨ ਨਿਵਾਜੀ।
ਮਿਲੀ ਪਿਆਰ ਦੀ ਪਹਿਲੀ ਬਾਜ਼ੀ।
ਧਰਤੀ ਉੱਤੇ ਪੈਰ ਨਾ ਲੱਗੇ।
ਦੇਖ-ਦੇਖ ਕੇ ਰੂਪ ਨਾ ਰਹੇ।
ਉੱਪਰੋਂ ਸ਼ਿਸ਼ਟਾਚਾਰ ਦੀਆਂ ਕੁਝ ਗੱਲਾਂ।
ਅੰਦਰੋਂ ਪਿਆਰ ਮਾਰਦਾ ਛੱਲਾਂ।
‘ਜੀਅ ਕਰਦਾ ਘੁੱਟ ਭਰ ਪੀ ਜਾਵਾਂ।

ਸ਼ਕੁੰਤਲਾ ॥52॥