ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰੇਮਵਿਦਾ
ਤੇਰੀ ਚੜੀ ਜਵਾਨੀ ਸ਼ੂਕਦੀ,
ਜਿਉਂ ਚੜ੍ਹੀ ਪੁਰੇ ਦੀ ਵਾ।
ਤੇਰੇ ਅੰਦਰ ਦਾ ਮਨ ਮੌਲਿਆ,
ਤੇਰੇ ਡੁੱਲ-ਡੁੱਲ ਪੈਂਦੇ ਚਾਅ।
ਕੁਦਰਤ ਤਾਂ ਹਰ ਰੋਜ਼ ਵਾਂਗ,
ਰਹੀ ਆਪਣਾ ਰੰਗ ਦਿਖਾ।
ਇਹ ਤਾਂ ਤੇਰਾ ਜੋਸ਼ ਜਵਾਨੀ,
ਰਿਹਾ ਹੈ ਗੁੱਲ ਖਿੜਾ।
ਅਨਸੂਆ
ਹਾਂ ਸਾਨੂੰ ਤਾਂ ਨਹੀਂ ਜਾਪਦਾ,
ਰੰਗ ਕੁਦਰਤ ਦਾ ਵੱਖਰਾ।
ਓਹੀ ਵੇਲਾਂ ਪੱਤੀਆਂ ਦਾ,
ਅੱਜ ਵੀ ਰੰਗ ਹਰਾ।
ਤੈਨੂੰ ਹੀ ਹੈ ਜਾਪਦਾ,
ਹੋਇਆ ਵਾ ਕੋਈ ਸ਼ੁਦਾ।
ਦੇਖ ਤੇਰਿਆਂ ਨੈਣਾਂ 'ਚੋਂ,
ਕੋਈ ਸਾਗਰ ਉਮਡ ਰਿਹਾ।
ਸ਼ਕੁੰਤਲਾ
ਨਹੀਂ-ਨਹੀਂ ਤੁਸੀਂ ਦੇਖ ਲੋ,
ਅੱਜ ਵੱਖਰਾ ਦਿਨ ਚੜ੍ਹਿਆ।
ਕਲੀਆਂ ਦੇ ਕੰਨੀਂ-ਭੌਰਿਆ,
ਨੇ ਦਿੱਤਾ ਸ਼ੋਰ ਮਚਾ।
ਤਿੱਤਲੀਆਂ ਹੋਈਆਂ ਖੀਵੀਆਂ,
ਬੈਠੀਆਂ ਨੇ ਝੁਰਮਟ ਪਾ।
ਕੋਈ ਜੁਗਨੂੰ ਲੁਕ ਛਿਪ ਦੇਖਦਾ,
ਖੋੜਾਂ ਦੇ ਵਿਚ ਬੈਠਾ।
'ਪ੍ਰੇਮਵਿਦਾ'ਮੋਟੀ ਲਿਖਤ
ਆਹੋ ਨੀ ਮੇਰੀ ਰਾਣੀਏ,

ਸ਼ਕੁੰਤਲਾ॥55॥