ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੈਠੀ ਬੁਲਬੁਲ ਡਾਲੀ ਆ।
ਪੀਹੂ-ਪੀਹੂ ਬੋਲਦਾ,
ਸਾਡੇ ਮਨ ਨੂੰ ਰਿਹਾ ਹੈ ਭਾਅ।
ਸੁਆਂਤ ਬੂੰਦ ਨੂੰ ਛੱਡ ਜੋ,
ਤੇਰੇ ਰੂਪ ਨੂੰ ਨਿਰਖ ਰਿਹਾ।
ਤੇਰੇ ਦਿਲ ਦੀ ਗੱਲ ਜਾਣਦਾ,
ਲੱਗਦਾ ਹੈ ਬੰਬੀਹਾ।
ਅਨਸੂਆ
ਹਾਂ ਕੋਇਲ ਵੀ ਧੁਨ ਨਾਮ ਵਿਚ,
ਹੈ ਰਹੀ ਬਿਰਹੜੇ ਗਾ।
ਸਾਡੀ ਤ੍ਰਿਸ਼ਨਾ ਨੂੰ ਧਰੂੰਹਦੀ,
ਹੇਕਾਂ ਨੂੰ ਲਮਿਆ।
ਇਸ ਦਾ ਹਰ ਇਕ ਬੋਲ ਅਸਾਡੇ,
ਸੀਨੇ ਖੁਭ ਜਾਂਦਾ।
ਜਿਉਂ ਨੀਲ ਕਮਲ ਦਾ ਤਿੱਖਾ ਪੱਤਾ,
ਵੇਲਾਂ ਕੱਟ ਜਾਂਦਾ।
ਸ਼ਕੁੰਤਲਾ
ਇਨ੍ਹਾਂ ਵੇਲੇ ਨੂੰ ਕੀ ਹੋ ਗਿਆ,
ਹੋਈਆਂ ਗੁੱਥਮ ਗੁੱਥਾ।
ਸਿਰ ਚੁੱਕ ਉਤਾਂਹ ਨੂੰ ਦੇਂਹਦੀਆਂ,
ਕਿਵੇਂ ਧੌਣਾਂ ਨੂੰ ਅਕੜਾ।
ਕਿਵੇਂ ਕੱਢ-ਕੱਢ ਲੰਮੇ ਤਰਕਲੇ,
ਇਹ ਮੇਰਾਂ ਰਹੀਆਂ ਵਧਾ।
ਜਿਉਂ ਨਾਗ ਦੁਫਾੜੀ ਜੀਭ ਕੱਢ,
ਲੋਕਾਂ ਨੂੰ ਰਿਹਾ ਡਰਾ।
ਪ੍ਰੇਮਵਿਦਾ
ਤੋਤਿਆਂ ਨੇ ਮੁੰਜੀ ਟੁੱਕ ਟੁੱਕ,
ਦਿੱਤੇ ਨੇ ਢੇਰ ਲਗਾ।
ਗਾਲੜਾਂ ਅਖਰੋਟਾਂ ਖਾ ਖਾ,
ਛਿਲਕਾਂ ਨੂੰ ਦਿੱਤਾ ਖੰਡਾ।

ਸ਼ਕੁੰਤਲਾ