ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਹੈ ਗਰਮੀ ਰਿਹਾ ਵਧਾ।
ਮੇਰੇ ਅੰਗੀਂ ਹੋਏ ਜਲੂਣ ਨੀ,
ਮੇਰੀ ਹਿੱਕ’ ਚੋਂ ਮਾਰੇ ਤਾਅ।
ਵੇਗ ਕਾਮ ਦੀ ਗਰਮੀ ਦਾ,
ਮੇਰਾ ਸੀਨਾ ਪਾੜ ਰਿਹਾ।
ਜਿਉਂ ਲਾਵਾ ਜੁਆਲਾਮੁਖੀ ਦੇ,
ਅੰਦਰ ਨੂੰ ਰਿੜਕ ਰਿਹਾ।
ਪ੍ਰੇਮਵਿਦਾ
ਅੱਜ ਸੂਬਾ ਤੋਂ ਹਿੱਕ ਤੇਰੀ ਦਾ,
ਘਟਿਆ ਨਹੀਂ ਅਕੜਾ।
ਤੇਰੀ ਬੇਹੋਸ਼ੀ ਵਿਚ ਵੀ,
ਅਸੀਂ ਕੀਤੇ ਕਈ ਉਪਾਅ।
ਤੇਰੀਆਂ ਬੁੱਬੀਆਂ ਤੇ ਖ਼ਸ਼-ਖ਼ਸ਼ ਤੇ,
ਚੰਦਨ ਦਾ ਲੇਪ ਕੀਤਾ।
ਫਿਰ ਵੀ ਤੇਰਾ ਇਸ਼ਕ ਰਤਾ ਵੀ,
ਹੋਇਆ ਨਹੀਂ ਠੰਡਾ।
ਅਨਸੂਆ
ਛੇਤੀ ਵੀ ਤੇ ਠੀਕ ਵੀ,
ਲੋੜੀਂਦਾ ਕਰੋ ਉਪਾਅ।
ਨਹੀਂ ਤਾਂ ਵੇਲਾ ਸਖੀਓ ਨੀ,
ਹੁਣ ਹੱਥੋ ਹੈ ਜਾਂਦਾ।
ਸੁਣਿਆ ਹੈ ਇਸ਼ਕ ਨਿਮਾਣੇ ਦੀ,
ਬਿਨਾਂ ਦੀਦ ਦੇ ਨਹੀਂ ਦੁਆ।
ਜਿੰਨੀ ਜਲਦੀ ਹੋ ਸਕਦਾ,
ਦੁਸ਼ਿਅੰਤ ਨੂੰ ਲਵੋ ਬੁਲਾ।
ਸ਼ਕੁੰਤਲਾ
(ਕੁੱਝ ਖਿੱਝ ਕੇ)
ਜਿਉਂ ਪੀਰ ਫਕੀਰ ਮਨਾਂਵਦੀ,
ਨੂੰ ਗਰਭ ਮਸਾਂ ਟਿਕਿਆ।
ਤੇ ਉਹ ਵੀ ਲੱਗ ਸਖੀਰ ਤੇ,

ਸ਼ਕੁੰਤਲਾ ॥65॥