ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪ੍ਰੇਮਵਿਦਾ
ਵਾਹ ਨੀ ਸਖੀਏ ਲੱਭਿਆ,
ਤੂੰ ਸੁਹਣਾ ਬੜਾ ਉਪਾਅ।
ਜਲਦੀ ਕਰ ਤੂੰ ਇਸ਼ਕ ਦੇ,
ਹੁਣ ਕਾਨੀ ਹੱਥ ਫੜਾ।
ਸ਼ਕੁੰਤਲਾ
(ਖਤ ਲਿਖਦੀ ਹੈ)
ਓ! ਨਿਰਦਈ ਇਕ ਵਾਰ ਤਾਂ,
ਆ ਕੇ ਤੂੰ ਸਾਨੂੰ ਦੇਖ ਜਾ।
ਇਸ਼ਕ ਮੇਰਾ ਮੂੰਹ ਜ਼ੋਰ ਹੁਣ,
ਜਾਂਦਾ ਨਹੀਂ ਸਾਥੋਂ ਸਾਂਭਿਆ।
ਮੈਂ ਤੜਫ਼ ਰਹੀ ਹਾਂ, ਜਿਸ ਤਰ੍ਹਾਂ,
ਮੱਛਲੀ ਵਿਛੁੰਨੀ ਨੀਰ ਤੋਂ।
ਜਿਸ ਤਰ੍ਹਾਂ ਕੋਈ ਕੂੰਜ ਵਿਛੜੀ,
ਡਾਰ’ ਚੋ ਰਹੀ ਤੜਫੜਾ।
ਲੈ ਲੈ ਅੰਗੜਾਈਆਂ ਹਿੱਕ ਨੂੰ,
ਮੈਂ ਸੌ ਸੌ ਕੇੜੇ ਚਾੜ੍ਹ ਲਏ।
ਖਾ ਖਾ ਅੱਵਟਣ ਨਾੜ-ਨਾੜ,
ਮੇਰੀ ਦਾ ਸੀਨਾ ਪਾਟਿਆ।
ਇਸ ਇਸ਼ਕ ਦੀ ਜਲੂਣ ਨੇ,
ਨਸ ਨਸ ਚ ਭਾਂਬੜ ਬਾਲ ਤੇ।
ਲਾ ਲਾ ਕੇ ਛੂਰੀਆਂ ਕਾਮ ਨੇ,
ਅੱਜ ਦਿਲ ਮੇਰਾ ਕੋਹ ਸੁਟਿਆ।
ਇਸ਼ਕ ਮੇਰਾ ਮੂੰਹ ਜ਼ੋਰ ਹੁਣ,
ਜਾਂਦਾ ਨਾ ਮੈਥੋਂ ਸਾਂਭਿਆ।
ਓ! ਨਿਰਦੇਈ ਇਕ ਵਾਰ ਤਾਂ,
ਆ ਕੇ ਤੂੰ ਸਾਨੂੰ ਦੇਖ ਜਾ।
ਓ! ਨਿਰਦੇਈ ਇਕ ਵਾਰ ਤਾਂ,
ਆ ਕੇ ਤੂੰ ਸਾਨੂੰ ਦੇਖ ਜਾ।
ਆ ਕੇ ਤੂੰ ਸਾਨੂੰ ਦੇਖ ਜਾ।
ਆ ਕੇ ਤੂੰ ਸਾਨੂੰ ਦੇਖ ਜਾ।

ਸ਼ਕੁੰਤਲਾ