ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

6. ਦੁਰਬਾਸਾ ਦਾ ਆਉਣਾ

(ਦੁਸ਼ਿਅੰਤ ਦੇ ਖ਼ਿਆਲਾਂ ਵਿਚ ਗ਼ਲਤਾਨ ਇੱਕਲੀ ਬੈਠੀ ਸ਼ਕੁੰਤਲਾ ਮਨ ਹੀ ਮਨ ਇਕ ਉਦਾਸ ਜਿਹਾ ਗੀਤ ਗਾ ਰਹੀ ਹੈ।)

ਸੁਣੋ ਨੀ ਮਛਲੀਓ ਮੇਰੀ ਕਹਾਣੀ,
ਤੁਸੀਂ ਤੜਫ਼ੋਂ ਭਲਾ ਬਿਨ ਪਾਣੀ।
ਸਾਡੀ ਵੀ ਅਹੂਰ ਦਾ ਇਲਾਜ਼ ਦੱਸੋ ਨੀ,
ਸਾਨੂੰ ਅੱਗ ਲੱਗ ਗਈ ਏ ਵਿਚ ਪਾਣੀ।

ਸੁਣੋ ਨੀ ਮਛਲੀਓ.....................


ਮੇਰਾ ਪੱਲੂ ਨਾ ਫੜ ਕੇ ਹਿਲਾ ਤੂੰ,
ਮੈਨੂੰ ਬੈਠੀ ਨੂੰ ਨਾ ਸਤਾ ਤੂੰ।
ਦੁੱਖ ਪੁੱਛਣਾ ਨਹੀਂ ਜੇ ਮੇਰਾ,
ਮੈਨੂੰ ਛੂਹ ਕੇ ਵੀ ਨ ਲੰਘ ਐ ਹਵਾ ਤੂੰ।
ਚੰਗੀ ਲੱਗਦੀ ਨਾ ਤੇਰੀ ਰਵਾਨੀ,
ਰੋਕ ਚੰਚਲ ਇਹ ਚਾਲ ਤੁਫ਼ਾਨੀ।

ਸੁਣੋ ਨੀ ਮਛਲੀਓ ....................


ਕਲੀਓ ਨਾ ਖਿਲੋ ਕੋਲ ਮੇਰੇ,
ਤੁਹਾਡੇ ਖਿਲਨ ਲਈ ਚਮਨ ਬਥੇਰੇ।
ਏਥੇ ਤੁਸਾਂ ਦੇ ਖਿਲਣੇ ਲਈ ਕੋਈ ਥਾਂ ਨਹੀਂ,
ਥਾਂ-ਥਾਂ ਖਿਲਰੇ ਪਏ ਦੁੱਖ ਮੇਰੇ।
ਵਿਚੇ ਰੁਲਜੇਗੀ ਥੋਡੀ ਜਵਾਨੀ,
ਐਵੇਂ ਗਾਲੋ ਨਾ ਇਹ ਜਿੰਦਗਾਨੀ।

ਸੁਣੋ ਨੀ ਮਛਲੀਓ....................

ਸ਼ਕੁੰਤਲਾ॥72॥