ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਰਦੂਤ
ਤੁਸੀਂ ਹੋ ਮੌਕੇ ਦੀ ਸਰਕਾਰ।
ਬਹੁਤੇ ਰਹਿੰਦੇ ਕਾਰ ਵਿਹਾਰ।
ਆਉਣ ਹਜ਼ਾਰਾਂ ਨਿੱਤ ਮਹਿਮਾਨ।
ਬਹੁਤੇ ਪਾਸੇ ਰਹੇ ਧਿਆਨ।
ਆਖ਼ਰ ਰਾਜੇ ਤੇ ਮਹਾਰਾਜੇ।
ਭੁੱਲ ਜਾਂਦੇ ਨੇ ਕੀਤੇ ਵਾਅਦੇ।
ਸੋਚੋ ਫੇਰ ਤੇ ਕਰੋ ਖ਼ਿਆਲ।
ਅਸੀਂ ਤਪੀ ਨਾ ਕਰੀਏ ਚਾਲ?
ਕਰੋ ਏਸ ਨੂੰ ਅੰਗੀਕਾਰ।
ਗਰਭਵਤੀ ਹੈ ਤੁਹਾਡੀ ਨਾਰ।

(ਰਾਜਾ ਕੁਝ ਚਿਰ ਮਨ ਤੋਂ ਬੋਝ ਪਾ ਕੇ ਸੋਚਦਾ ਹੈ)


ਰਾਜਾ
ਮੈਨੂੰ ਨਾ ਕੁੱਝ ਚੇਤੇ ਆਵੇ।
ਗੱਲ ਤੁਹਾਡੀ ਨਿਰੇ ਛਲਾਵੇ।
ਬਿਨਾਂ ਆਪਣੀ ਧਰਮੀ ਰਾਣੀ।
ਮੈਂ ਨਾ ਕਿਧਰੋ ਸੇਜ਼ਾ ਮਾਣੀ।
ਗੌਤਮੀ
ਮਹਾਰਾਜ! ਇਹ ਗੱਲ ਨਾ ਚੰਗੀ।
ਤੱਕੋਂ ਆਪਣੀ ਇਹ ਅਰਧੰਗੀ।
ਇਉਂ ਕਹਿ ਪੱਲਾ ਮੂੰਹ ਤੋਂ ਲਾਹਿਆ।
ਚੰਨ ਜਿਹਾ ਮੂੰਹ ਸਾਂਹਵੇ ਆਇਆ।
(ਪਰ) ਰਾਜਾ ਫੇਰ ਗਿਆ ਮੂੰਹ ਪਾਸੇ।
ਦਿੱਤਾ ਸਰਾਪ ਰਿਖੀ ਦੁਰਬਸੇ।
ਕੰਬ ਗਈ ਜਿੰਦੜੀ ਅਨਭੋਲ।
ਗਿਆ ਸਬਰ ਦਾ ਆਸਣ ਡੋਲ।
ਕਿਸਮਤ ਕੀ ਇਹ ਖੇਲ੍ਹ ਦਿਖਾਵੇ।

ਸ਼ਕੁੰਤਲਾ ॥94॥