ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਉਸ ਪਾਪੀ ਤੇ ਤੰਗ ਵੀ ਹੋਏ।
ਇੰਝ ਅੱਖੀਆਂ ਹੋਈਆਂ ਚਾਰ।
ਕੀਤਾ ਰੱਜ ਅਸਾਂ ਨੇ ਪਿਆਰ।

ਪਰ ਰਾਜੇ ਤੇ ਅਸਰ ਨਾ ਹੋਇਆ।
ਪੱਥਰ ਪਾਣੀ ਜਿਵੇਂ ਡਬੋਇਆ।
ਦਿੱਤਾ ਸਰਾਪ ਰਿਖੀ ਦੁਰਬਾਸੇ।
ਉਹ ਤਾਂ ਫੇਰ ਗਿਆ ਮੂੰਹ ਪਾਸੇ।

ਸੋਚੇ ਹੁਣ ਕੀ ਲਾਜ ਬਣਾਵਾਂ।
ਕਿੱਦਾਂ ਇਸਨੂੰ ਯਾਦ ਕਰਾਵਾਂ।
ਰਾਜਾ ਮੰਨਦਾ ਨਜ਼ਰ ਨਾ ਆਵੇ।
ਰਾਣੀ ਦਾ ਮਨ ਪਿਆ ਘਬਰਾਵੇ।
ਧਾਰ ਚੰਡਿਕਾ ਰੂਪ ਕ੍ਰੋਧਣ।
ਲੱਗੀ ਬੋਲ ਗੁਸੀਲੇ ਬੋਲਣ।
'ਤੂੰ ਛਲ ਕੀਤਾ ਮੇਰੇ ਨਾਲ।
ਪਾਪੀਆਂ ਭੈੜੀ ਖੇਡੀ ਚਾਲ।'
'ਛਲ ਤੇ ਕਪਟ ਮਹਿਲ ਦੀ ਰੀਤੀ।
ਸਾਡੀ ਸੁਚੀ ਸੋਹਲ ਪ੍ਰੀਤੀ।'
'ਤੂੰ ਛਲ ਕਪਟੀ ਝੂਠਾ ਖੋਟਾ।
ਕੀਤਾ ਮੇਰੇ ਨਾਲ ਤੂੰ ਧੋਖਾ।'
ਬੋਲ ਗੁਸੀਲੇ ਸੁਣ ਕੇ ਉਸਦੇ।
ਰਾਜਾ ਮਨ ਹੀ ਮਨ ਵਿਚ ਸੋਚੇ।
ਉਂਝ ਇਹ ਨਿਰਛੱਲ ਜਾਪੇ ਨਾਰ।
ਗਲਤ ਫਹਿਮੀ ਦਾ ਕਿਸੇ ਸ਼ਿਕਾਰ।

ਜਦ ਨੂੰ ਪ੍ਰੇਮਵਿਦਾ ਦੀ ਗੱਲ।
ਆਈ ਸ਼ਕੁੰਤਲਾ ਦੇ ਮਨ ਚੱਲ।
ਇਸ ਨੂੰ ਚੇਤਾ ਹੁਣੇ ਕਰਾਵਾਂ।

ਸ਼ਕੁੰਤਲਾ ॥96॥