ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮੁੰਦਰੀ ਇਸਨੂੰ ਕੱਢ ਦਿਖਾਵਾਂ।
ਆਏ ਸਾਨੂੰ ਯਾਦ ਕਹਾਣੀ।
ਮੁੰਦਰੀ ਦਿੱਤੀ ਦੇਖ ਨਿਸ਼ਾਨੀ।
ਇਉਂ ਕਹਿ ਕੂਲੇ ਹੱਥ ਪਸਾਰ।
ਉਂਗਲੀ ਕੱਢ ਦਿਖਾਵੇ ਬਾਹਰ।
ਉਂਗਲੀ ਵਿਚ ਨਾ ਦਿਸੇ ਅੰਗੂਠੀ।
ਸੱਚ ਕਹਾਣੀ ਹੋ ਗਈ ਝੂਠੀ।

ਰਾਜਾ ਭਖ ਹੋਇਆ ਅੰਗਿਆਰ।
ਕਰੇ ਫਰੇਬ ਮਕਰ ਇਹ ਨਾਰ।
ਇਹ ਤਾਂ ਕੋਈ ਨਾਰ ਹੈ ਖੋਟੀ।
ਛਲ ਕਰਨੀ ਇਹ ਬਨ ਹਰਨੋਟੀ।
ਅਗਨ ਸਰਪਨੀ ਇਹ ਵਿਸ਼ ਗੰਦਲ।
ਜਹਿਰ ਲਪੇਟੀ ਹੈ ਇਹ ਸੰਦਲ।
ਇਹ ਤਾਂ ਕੋਈ ਨਾਰ ਹੈ ਟੇਢੀ।
ਇਹ ਬਹੁ-ਰੂਪਣ ਕੋਈ ਸ਼ਲੇਡੀ।
ਇਹ ਕੋਈ ਸੁਪਨਖ਼ਾ ਦੀ ਭੈਣ।
ਗੁੱਝਾ ਭੇਤ ਆਈ ਕੋਈ ਲੈਣ।
ਭੂਤ ਚੁੜੇਲ ਕੋਈ ਇਹ ਡੈਣ।
ਜਾਂ ਇਹ ਪਾਗਲ ਕੋਈ ਸੁਦੈਣ।
ਇਹ ਕੋਈ ਨੀਚ ਕੁਲੀ ਵਿਭਚਾਰਣ।
ਇਹ ਕੋਈ ਬਦਫੈਲਣ ਦੂਰਚਾਣ।
ਇਹ ਕੋਈ ਗਨਕਾ ਚਕਲੇ ਵਾਲੀ।

1. ਸੁਪਨਖ਼ਾ- ਰਾਵਣ ਦੀ ਭੈਣ ਜਿਸਨੂੰ ਆਪਣੀ ਸੁੰਦਰਤਾ ਖ਼ਾਸ ਕਰਕੇ ਸੋਹਣੇ ਲੱਕ ਤੇ ਮਾਣ ਸੀ।
ਜਿਸ ਨੇ ਰਾਮ ਚੰਦਰ ਨਾਲ ਸ਼ਾਦੀ ਕਰਨ ਲਈ ਜਿੱਦ ਕੀਤੀ, ਜਿਸ ਕਾਰਣ ਲਛਮਣ (ਰਾਮ ਦਾ
ਭਰਾ) ਨੇ ਉਸਦਾ ਨੱਕ ਕੱਟ ਦਿੱਤਾ ਜੋ ਰਾਮ-ਰਾਵਣ ਦੇ ਵੈਰ ਦਾ ਕਾਰਨ ਬਣਿਆ।
2. ਗਨਕਾ- ਇਕ ਤਵਾਇਫ (ਪੇਸ਼ੇ ਵਾਲੀ ਔਰਤ) ਜਿਸ ਦਾ ਪੌਰਾਣਿਕ ਕਥਾਵਾਂ ਵਿਚ ਅਤੇ
ਗੁਰਬਾਣੀ ਵਿਚ ਵੀ ਕਈ ਥਾਂਈਂ ਜ਼ਿਕਰ ਹੈ। ਜਿਸ ਬਾਰੇ ਇਹ ਧਾਰਨਾ ਹੈ ਕਿ ਪੇਸ਼ਾਵਰ ਹੋਣ ਦੇ ਬਾਵਜੂਦ ਵੀ ਉਸਦਾਉਧਾਰ ਸਿਰਫ ਇਸ ਗੱਲ ਨਾਲ ਹੀ ਹੋ ਗਿਆ ਕਿ ਉਸਨੇ ਆਪਣੇ ਪਾਲਤੂ
ਤੋਤੇ ਨੂੰ ਰਾਮ ਦਾ ਨਾਮ ਜਾਣੀ ‘ਰਾਮ’ ਕਹਿਣਾ ਸਿਖਾਇਆ।
3. ਰਤੀ- ਰਤੀ ਜੋ ਮਿਥਿਹਾਸਕ ਕਾਮਦੇਵ ਦੇ ਘਰਵਾਲੀ ਦਾ ਨਾਮ ਹੈ। ਇੱਥੇ ਰਤੀ ਤੋਂ ਅਰਥ } ਅਧਿਕ ਕਾਮੀ ਅਤੇ ਚਾਲਬਾਜ ਇਸਤਰੀ ਸਮਝਿਆ ਜਾਏ।

ਸ਼ਕੁੰਤਲਾ॥97॥