ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਿਰੜ-ਸਿਦਕ ਤੇ ਸੁਹਿਰਦਤਾ ਦੀ ਮੂਰਤ

ਸੁਖਦੇਵ ਮਾਦਪੁਰੀ

(ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟਰੱਸਟ, ਕੇਨੈਡਾ ਵਲੋਂ "ਕੌਮਾਂਤਰੀ ਮਨਜੀਤ ਯਾਦਗਾਰੀ ਐਵਾਰਡ’’ 2010 ਪ੍ਰਦਾਨ ਕਰਨ ਸਮੇਂ ਪੜ੍ਹਿਆ ਗਿਆ)

1935 ਦੇ ਵਰ੍ਹੇ ਜੇਠ ਮਹੀਨੇ ਦੇ ਕਿਸੇ ਤਪਦੇ ਦਿਨ, ਜ਼ਿਲਾ-ਲੁਧਿਆਣਾ, ਤਹਿਸੀਲ-ਸਮਰਾਲਾ ਦੇ ਪਿੰਡ ਮਾਦਪੁਰ ਵਿਖੇ ਬਾਪੂ ਦਿਆ ਸਿੰਘ ਦੇ ਘਰ ਬੇਬੇ ਸੁਰਜੀਤ ਕੌਰ ਦੀ ਕੁੱਖੋਂ ਸੁਖਦੇਵ ਸਿੰਘ ਦਾ ਜਨਮ ਹੋਇਆ ਸੀ। ਰਾਮਪੁਰੀਆਂ ਦੀ ਅੱਲ ਸਦਕਾ ਹੀ ਬਾਅਦ ਵਿਚ ਸੁਖਦੇਵ ਸਿੰਘ ਆਪਣੇ ਆਪ ਨੂੰ ਸੁਖਦੇਵ ਮਾਦਪੁਰੀ ਲਿਖਣ ਲੱਗ ਪਿਆ।

ਪਿੰਡ ਮਾਦਪੁਰ ਦੇ ਪ੍ਰਾਇਮਰੀ ਸਕੂਲ ’ਚੋਂ ਚੌਥੀ ਪਾਸ ਕਰਕੇ, ਖਾਲਸਾ ਹਾਈ ਸਕੂਲ ਜਸਪਾਲੋਂ ਤੋਂ ਦਸਵੀਂ ਤੇ ਫਿਰ ਖਾਲਸਾ ਹਾਈ ਸਕੂਲ ਕੁਰਾਲੀ ਤੋਂ ਜੇ.ਬੀ.ਟੀ. ਕਰਕੇ ਲੁਧਿਆਣਾ ਜ਼ਿਲੇ ਦੇ ਇਕ ਨਿੱਕੇ ਜਿਹੇ ਪਿੰਡ ਢਿੱਲਵਾਂ ਵਿਖੇ 19 ਸਾਲ ਦੀ ਉਮਰੇ ਹੀ ਪ੍ਰਾਇਮਰੀ ਸਕੂਲ ਵਿਚ ਅਧਿਆਪਕ ਆ ਲੱਗਿਆ। ਇਹ ਸੁਭਾਗਾ ਦਿਨ 19 ਮਈ, 1954 ਸੀ। ਇਸੇ ਹੀ ਦਿਨ ਤਪਦੀ ਹਿਕੜੀ 'ਚ ਬੋਲਦੇ ਹਾੜ ਫੁੱਟਣ ਲੱਗ ਪਏ। ਇਹ ਹਾੜ ਜੋ ਉਸ ਕਦੇ ਦੁੱਧ ਦੇ ਦੰਦਾਂ ਦੀ ਉਮਰੇ ਅਚੇਤ ਮਨ ਨਾਲ਼ ਸੁਣੇ ਸਨ। ਇਥੇ ਹੀ, ਇਨ੍ਹਾਂ ਹੀ ਦਿਨਾਂ ਵਿਚ ਸੁਖਦੇਵ ਦੀ ਸ਼ਬਦਾਂ ਨਾਲ਼ ਦੋਸਤੀ ਪਈ ਤੇ ਸਾਹਿਤ ਦੀ ਪੜ੍ਹਾਈ ਦੇ ਰਾਹ ਤੁਰ ਪਿਆ। ਅਜਿਹਾ ਤੁਰਿਆ ਕਿ ਰੁਕਣ ਦਾ ਨਾਂ ਨਹੀਂ ਲਿਆ। ਐਮ.ਏ. ਪੰਜਾਬੀ ਕੀਤੀ। 1954 ਤੋਂ 1978 ਤਕ 24 ਸਾਲ ਸਕੂਲ ਵਿਚ ਬੱਚਿਆਂ ਦੀ ਉਂਗਲ ਫੜ ‘ਤੋਰਾਂ ਮਾਈ’ ਦਾ ਕਾਰਜ ਨਿਭਾਉਂਦਾ ਰਿਹਾ। 1978 ਤੋਂ 80 ਤਕ 'ਪੰਜਾਬ ਸਕੂਲ ਸਿਖਿਆ ਬੋਰਡ' ਵਿਚ ਬਤੌਰ ਵਿਸ਼ਾ ਮਾਹਰ ਸੇਵਾ ਨਿਭਾਈ। 1980 ਤੋਂ 1993 ਤਕ ਸਿਖਿਆ ਬੋਰਡ ਦੇ ਬੱਚਿਆਂ ਲਈ ਨਿਕਲਦੇ ਪਰਚਿਆਂ 'ਪੰਖੜੀਆਂ' ਅਤੇ 'ਪ੍ਰਾਇਮਰੀ ਸਿਖਿਆ' ਦਾ ਸੰਪਾਦਨ ਕੀਤਾ। 'ਪੰਜਾਬ ਸਕੂਲ ਸਿਖਿਆ ਬੋਰਡ' ਮੋਹਾਲੀ ਤੋਂ ਹੀ ਉਹ ਬਤੌਰ ਸਹਾਇਕ ਡਾਇਰੈਕਟਰ ਸੇਵਾ ਨਿਵਿਰਤ ਹੋਇਆ ਅਤੇ 1993 ਤੋਂ 1996 ਤਕ 'ਪੰਜਾਬੀ ਬਾਲ ਸਾਹਿਤ ਪ੍ਰਾਜੈਕਟ' ਦੇ ਸੰਚਾਲਕ ਵਜੋਂ ਕਾਰਜ ਕੀਤਾ।

1954 ਵਿਚ ਹੀ ਢਿਲਵਾਂ ਵਿਖੇ ਇਕ ਦਿਨ ਲੋਕ-ਗੀਤ ਇਕੱਠੇ ਕਰਨ ਦਾ ਸੁਝਾਅ ਉਸ ਦੀ ਅੰਤਰ-ਆਤਮਾ ਨੇ ਦਿੱਤਾ। ਉਸ ਸੋਚਿਆ "ਮਨਾਂ ਬਾਪੂ, ਬੇਬੇ ਤੇ ਤਾਈ ਨੇ ਆਖਰ ਮਰ ਜਾਣੈਂ, ਨਾਲ਼ ਹੀ ਇਹ ਗੀਤ ਵੀ ਮੁੱਕ ਜਾਣਗੇ। ਕਿਉਂ

11/ ਸ਼ਗਨਾਂ ਦੇ ਗੀਤ