ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਬੁਝਾਰਤਾਂ ਦੀਆਂ-3
ਪੰਜਾਬੀ ਸਭਿਆਚਾਰ ਬਾਰੇ-6
ਬਾਲ-ਸਾਹਿਤ ਦੀਆਂ-7
ਅਨੁਵਾਦ ਦੀਆਂ-3
ਇਕ ਨਾਟਕ ਤੇ ਇਕ ਜੀਵਨੀ

35 ਪੁਸਤਕ ਰੂਪੀ ਦਰੀਆਂ ਤੇ ਖੇਸ ਉਹਦੇ ਸੰਦੂਕ ਦੀ ਸ਼ਾਨ ਹਨ।

ਆਪਣੀ ਰੇਵੀਆ ਤੋਰ ਤੁਰਦੇ ਆ ਰਹੇ ਸੁਖਦੇਵ ਮਾਦਪੁਰੀ ਨੇ ਪੰਜਾਬੀ ਮਾਨਸ ਦੇ ਅਨਮੋਲ ਖਜ਼ਾਨਿਆਂ ਨੂੰ ਲੱਭਿਆ ਹੀ ਨਹੀਂ, ਇਕੱਤਰ ਹੀ ਨਹੀਂ ਕੀਤਾ, ਫਰੋਲਿਆ ਹੀ ਨਹੀਂ, ਬਲਕਿ ਸਾਡੀ ਪੀੜ੍ਹੀਆਂ ਦੀ ਕਮਾਈ ਹੋਈ ਦੌਲਤ ਨੂੰ, ਲੋਕਤਾ ਦੀ ਬੇਪਨਾਹ ਖੁਸ਼ਨੁਮਾਈ ਦੇ ਅਨਮੋਲ ਖ਼ਜ਼ਾਨਿਆਂ ਨੂੰ ਪੁਸਤਕਾਂ ਦੀਆਂ ਪੱਤਲਾਂ ਵਿਚ ਸਜਾਇਆ ਹੈ। ਬਕੌਲ ਪ੍ਰਿੰ. ਅਮਰਜੀਤ ਕੌਰ ਦੇ 'ਅਤੀਤ ਦੀ ਬੇਪਨਾਹ ਦੌਲਤ ਨੂੰ ਸੰਭਾਲ ਲੈਣਾ ਅਤੇ ਪਰਪੰਰਾ ਨੂੰ ਕਰੀਨੇ ਨਾਲ਼ ਸਜਾ ਦੇਣਾ ਕਿਸੇ ਆਹਰ, ਕਿਸੇ ਲਗਨ, ਕਿਸੇ ਲਿੱਲ੍ਹ ਵਿਚ ਜੁਟੀ ਪ੍ਰਤਿਭਾ ਦੇ ਵੱਸ ਦਾ ਹੀ ਰੋਗ ਹੈ।'

ਅੱਧੀ ਤੋਂ ਵੱਧ ਸਦੀ ਹੋ ਗਈ ਹੈ ਇਸ ਯਾਤਰੀ ਨੂੰ ਤੁਰਦਿਆਂ ਪਰ ਹਾਲੇ ਵੀ ਇਹਦੀਆਂ ਪਾਤਲੀਆਂ ਵਿਚ ਥਕਾਵਟ ਨਹੀਂ ਆਈ, ਪਿੰਜਣੀਆਂ ਨੂੰ ਅਕੜਾਅ ਨਹੀਂ ਪਿਆ। 1954 ਤੋਂ ਸਾਹਿਤ ਦੇ ਅਧਿਐਨ ਅਤੇ ਸੰਕਲਨ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਸੀ। ਹੁਣ ਤਕ ਨਿਰੰਤਰ ਲਗਨ ਅਤੇ ਸਿਦਕ ਨਾਲ਼ ਲੋਕ ਸਾਹਿਤ ਦੀ ਸਾਂਭ-ਸੰਭਾਲ, ਵਿਆਖਿਆ ਅਤੇ ਮੌਲਿਕ ਸਾਹਿਤ ਦੀ ਸਿਰਜਣਾ ਮੱਠੀ ਨਹੀਂ ਪਈ। ਬਾਲ-ਸਾਹਿਤ ਦੀ ਸਿਰਜਣਾ ਵਿਚ ਵੀ ਜ਼ਿਕਰ ਯੋਗ ਪੈੜਾਂ ਉਲੀਕਣ ਦਾ ਸਿਹਰਾ ਵੀ ਮਾਦਪੁਰੀ ਦੇ ਸਿਰ ਹੈ।

ਬਹੁਤ ਸਾਰੀਆਂ ਸੰਸਥਾਵਾਂ ਦੇ ਮੈਂਬਰ ਅਤੇ ਸਲਾਹਕਾਰ ਵਜੋਂ ਵੀ ਕਾਰਜਸ਼ੀਲ ਰਹੇ। ਮੈਂਬਰ ਰਾਜ ਸਲਾਹਕਾਰ ਬੋਰਡ ਭਾਸ਼ਾ ਵਿਭਾਗ ਪੰਜਾਬ, ਮੈਂਬਰ ਸਲਾਹਕਾਰ ਕਮੇਟੀ ਅਕਾਸ਼ਬਾਣੀ ਜਲੰਧਰ, ਮੈਂਬਰ ਔਡੀਸ਼ਨ ਕਮੇਟੀ ਫੋਕ ਮਿਊਜ਼ਕ-ਅਕਾਸ਼ਬਾਣੀ ਜਲੰਧਰ ਵਿਸ਼ੇਸ਼ ਉਲੇਖਨੀਯ ਹਨ। ਪੰਜਾਬ ਸਰਕਾਰ ਵਲੋਂ "ਸ਼੍ਰੋਮਣੀ ਬਾਲ ਸਾਹਿਤ ਲੇਖਕ ਪੁਰਸਕਾਰ" (1995) ਤੋਂ ਬਿਨਾਂ ਦਰਜਨ ਤੋਂ ਉਪਰ ਵੱਖ ਵੱਖ ਸੰਸਥਾਵਾਂ ਤੇ ਸਾਹਿਤਕ ਅਦਾਰਿਆਂ ਵਲੋਂ ਸਨਮਾਨਿਤ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਵੀ "ਸ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ" ਮਿਲ ਚੁਕਿਆ ਹੈ।

ਸੁਖਦੇਵ ਮਾਦਪੁਰੀ ਨੇ ਲੋਕਧਾਰਾ ਦੇ ਖੇਤਰ ਵਿਚ ਮਾੜਚੂ ਜਿਹਾ ਹੁੰਦਿਆਂ ਵੀ ਇਕ ਵੱਡੀ ਸੰਸਥਾ ਜਿੰਨਾ ਕੰਮ ਕੀਤਾ ਹੈ। ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਇਸ ਸਿਰਜਣ-ਹਾਰੇ ਨੇ ਲੋਕ-ਸਾਹਿਤ ਦੀ ਸੰਭਾਲ-ਸੰਕਲਨ ਤੋਂ ਬਿਨਾਂ ਉਸ ਦੇ ਪ੍ਰਮਾਣਿਕ ਪਾਠਾਂ ਨੂੰ ਤਿਆਰ ਕਰਨ ਦਾ ਬੀੜਾ ਵੀ ਚੁੱਕਿਆ, ਤੇ ਕਮਾਲ ਇਹ ਹੈ ਕਿ ਬਿਨਾਂ ਕਿਸੇ ਸਰਪ੍ਰੱਸਤੀ ਦੇ, ਬਿਨਾਂ ਕਿਸੇ ਵਿਤੀ ਯੋਗਦਾਨ ਦੇ। ਸਰਕਾਰੀ ਤੇ ਨਿਜੀ ਸੰਸਥਾਵਾਂ ਅਜਿਹੇ ਯਾਤਰੂ ਨੂੰ ਕਦੋਂ ਹੁੰਗਾਰਾ ਭਰਦੀਆਂ ਹਨ। ਪਰ ਅੱਜ

13/ ਸ਼ਗਨਾਂ ਦੇ ਗੀਤ