ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/160

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਵਿਆਹ ਨਾਲ਼ ਜੁੜੀਆਂ ਅਨੇਕਾਂ ਰਸਮਾਂ ਨੂੰ ਪੰਜਾਬੀ ਰੰਗ ਮੰਚ ਤੋਂ ਅਲੋਪ ਕਰ ਦਿੱਤਾ ਹੈ। ਹਰ ਪਾਸੇ ਸ਼ੋਰ ਦਾ ਪਸਾਰਾ ਹੈ। ਆਥਣ ਸਮੇਂ ਨਾ ਗੱਭਰੂ ਖੇਡਾਂ ਖੇਡਦੇ ਹਨ ਨਾ ਕਿਧਰੇ ਸੱਥਾਂ ਜੁੜਦੀਆਂ ਹਨ।

ਸੁਸ਼ੀਲ: ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਸੰਬੰਧ ਵਿਚ ਤੁਹਾਡਾ ਕਾਰਜ ਬਹੁਤ ਸਰਾਹਿਆ ਗਿਆ ਹੈ। ਕੀ ਤੁਸੀਂ ਇਹ ਨੂੰ ਮੁਕੰਮਲ ਕਾਰਜ ਮੰਨਦੇ ਹੋ ਜਾਂ ਇਸ ਸੰਬੰਧੀ ਅੱਗੋ ਹੋਰ ਵੀ ਕਾਰਜ ਕਰਨ ਦੀ ਸੰਭਾਵਨਾ ਹੈ?

ਮਾਦਪੁਰੀ: ਮੇਰੇ ਵਲੋਂ ਵਿਰਾਸਤੀ ਖੇਡਾਂ ਬਾਰੇ ਕੀਤਾ ਗਿਆ ਕਾਰਜ ਇਕ ਵਿਅਕਤੀਗਤ ਕਾਰਜ ਹੈ। ਮੁੱਖ ਤੌਰ ਤੇ ਇਹ ਸਾਡੇ ਇਲਾਕੇ ਵਿਚ ਪ੍ਰਚੱਲਿਤ ਖੇਡਾਂ ਹਨ। ਦੁਆਬੇ ਅਤੇ ਮਾਝੇ ਦੇ ਇਲਾਕੇ ਦੀਆਂ ਅਨੇਕਾਂ ਖੇਡਾਂ ਸੰਭਾਲੀਆਂ ਜਾ ਸਕਦੀਆਂ ਹਨ। ਕਿਸੇ ਸੰਸਥਾ ਵਲੋਂ ਇਹ ਕਾਰਜ ਕਰਵਾਇਆ ਜਾਣਾ ਚਾਹੀਦਾ ਹੈ।

ਸੁਸ਼ੀਲ: ਲੋਕ ਖੇਡਾਂ ਦੇ ਵਾਸਤਵਿਕ ਸਰੂਪ ਨੂੰ ਸਮਝਣ ਵਾਸਤੇ ਤੁਸੀਂ ਕੀ ਕਹਿਣਾ ਚਾਹੋਗੇ? ਕੀ ਇਹਨਾਂ ਲੋਕ ਖੇਡਾਂ ਨੂੰ ਸਮੁੱਚੀ ਮਨੁੱਖਤਾ ਦੇ ਇਕ ਸੂਤਰ ਵਿਚ ਪ੍ਰਰੋਣ ਦਾ ਯਥਾਰਥਵਾਦੀ ਮਨੁੱਖੀ ਪਰਿਯਾਸ ਕਿਹਾ ਜਾ ਸਕਦਾ ਹੈ?

ਮਾਦਪੁਰੀ: ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਖੇਡਣਾ ਇਕ ਸਹਿਜ ਕਰਮ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਾਧਨ ਹਨ। ਖੇਡਾਂ ਜਿੱਥੇ ਸਰੀਰਕ ਬਲ ਬਖਸ਼ਦੀਆਂ ਹਨ ਉਥੇ ਰੂਹ ਨੂੰ ਵੀ ਖੁਸ਼ੀ ਅਤੇ ਖੇੜਾ ਪਰਦਾਨ ਕਰਦੀਆਂ ਹਨ ਜਿਸ ਨਾਲ਼ ਆਤਮਾ ਬਲਵਾਨ ਹੁੰਦੀ ਹੈ ਅਤੇ ਜੀਵਨ ਵਿਚ ਵਿਸ਼ਵਾਸ ਪਕੇਰਾ ਹੁੰਦਾ ਹੈ। ਇਸ ਤੋਂ ਉਪਰੰਤ ਜ਼ਿੰਦਗੀ ਦੀ ਦੌੜ ਵਿਚ ਹਰ ਪ੍ਰਕਾਰ ਦੀ ਸਥਿਤੀ ਦਾ ਟਾਕਰਾ ਕਰਨ ਦੀ ਭਾਵਨਾ ਪ੍ਰਜਵੱਲਤ ਹੁੰਦੀ ਹੈ। ਇਹ ਮਨੁੱਖ ਨੂੰ ਹਰ ਪ੍ਰਕਾਰ ਦੇ ਮੁਕਾਬਲੇ ਲਈ ਜੂਝਣ ਲਈ ਤਿਆਰ ਹੀ ਨਹੀਂ ਕਰਦੀਆਂ ਬਲਕਿ ਹਾਰਨ ਦੀ ਸੂਰਤ ਵਿਚ ਉਸ ਨੂੰ ਹਾਰ ਖਿੜੇ ਮੱਥੇ ਸਹਿਣ ਦੀ ਸ਼ਕਤੀ ਵੀ ਪਰਦਾਨ ਕਰਦੀਆਂ ਹਨ। ਜਾਤ ਪਾਤ, ਨਸਲਾਂ ਅਤੇ ਦੇਸ਼ ਦੇਸਾਤਰਾਂ ਦਾ ਭੇਦ ਮਿਟਾਕੇ ਖੇਡਾਂ ਮਨੁੱਖ ਮਾਤਰ ਨੂੰ ਇਕ ਸੂਤਰ ਵਿਚ ਪਰੋਂਦੀਆਂ ਹਨ।

ਸੁਸ਼ੀਲ: ਸਭਨਾਂ ਪੰਜਾਬੀ ਕਿੱਸਿਆਂ ਦੀਆਂ ਕਹਾਣੀਆਂ ਕਵਿਤਾ ਵਿਚ ਹਨ, ਪਰ ਤੁਸੀਂ ਅਪਣੀ ਪੁਸਤਕ "ਪੰਜਾਬ ਦੀ ਲੋਕ ਨਾਇਕ" ਵਿਚ ਇਨ੍ਹਾਂ ਨੂੰ ਵਾਰਤਕ ਵਿਚ ਲਿਖ ਦਿੱਤਾ ਹੈ। ਅਜਿਹਾ ਕਰਨ ਵਿਚ ਕੀ ਕਾਰਨ ਰਹੇ ਹਨ?

ਮਾਦਪੁਰੀ: "ਕਾਕਾ ਪ੍ਰਤਾਪੀ" ਸਾਡੇ ਇਲਾਕੇ ਦੀ ਪ੍ਰਸਿੱਧ ਪ੍ਰੀਤ ਕਥਾ ਹੈ। ਇਸ ਨੂੰ ਮੈਂ ਆਪਣੇ ਬਜ਼ੁਰਗਾਂ ਪਾਸੋਂ ਸੁਣਕੇ ਕਿੱਸਿਆਂ ਦੀ ਭਾਲ ਕੀਤੀ- ਇਸ ਕਥਾ ਬਾਰੇ ਕਿੱਸੇ ਮੈਨੂੰ ਮਿਲ ਗਏ ਜਿਨ੍ਹਾਂ ਦੇ ਆਧਾਰ ਤੇ ਮੈਂ ਇਹ ਕਹਾਣੀ ਵਾਰਤਕ ਵਿਚ ਲਿਖੀ ਜਿਹੜੀ ਭਾਸ਼ਾ ਵਿਭਾਗ ਦੇ ਮਾਸਕ ਪੱਤਰ "ਪੰਜਾਬੀ ਦੁਨੀਆਂ" ਦੇ ਨਵੰਬਰ-ਦਸੰਬਰ 1954 ਦੇ ਅੰਕ ਵਿਚ "ਕਾਕਾ ਪ੍ਰਤਾਪੀ ਦਾ ਕਿੱਸਾ" ਦੇ ਸਿਰਲੇਖ

160/ ਸ਼ਗਨਾਂ ਦੇ ਗੀਤ