ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/161

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੇਠ ਛਪੀ। ਜਿਸ ਦੀ ਕਾਫੀ ਚਰਚਾ ਹੋਈ-ਇਸ ਮਗਰੋਂ ਮੈਂ ਹੋਰ ਘਟ ਪ੍ਰਚੱਲਤ ਪ੍ਰੀਤ ਕਹਾਣੀਆਂ "ਇੰਦਰ ਬੇਗੋ, "ਸੋਹਣਾ ਜ਼ੈਨੀਂ" ਅਤੇ "ਰੋਡਾ ਜਲਾਲੀ ਦੇ ਕਿੱਸਿਆਂ ਬਾਰੇ ਖੋਜ ਕੀਤੀ ਅਤੇ ਇਹਨਾਂ ਪ੍ਰੀਤ ਕਹਾਣੀਆਂ ਨੂੰ ਵਾਰਤਕ ਰੂਪ ਦੇ ਦਿੱਤਾ ਜਦੋਂ ਪਾਕਿਸਤਾਨ ਨਾਲ਼ ਜੰਗ ਛਿੜੀ (1965 ਵਿਚ) ਤਾਂ ਸ.ਸ.ਮੀਸ਼ਾ ਨੇ, ਜਿਹੜੇ ਉਦੋਂ ਅਕਾਸ਼ਬਾਣੀ ਜਲੰਧਰ ਦੇ ਪ੍ਰੋਡਿਊਸਰ ਸਨ ਅਤੇ ਅਕਾਸ਼ਬਾਣੀ ਦੇ ਹਰਮਨ ਪਿਆਰੇ ਪ੍ਰੋਗਰਾਮ ਦੇਸ ਪੰਜਾਬ ਦੇ ਇਨਚਾਰਜ ਸਨ-ਇਹ ਪ੍ਰੋਗਰਾਮ ਪਾਕਿਸਤਾਨ ਵਾਲ਼ੇ ਪੰਜਾਬੀ ਸਰੋਤਿਆਂ ਲਈ ਸੀ) ਪੰਜਾਬ ਦੀਆਂ ਸਾਰੀਆਂ ਪ੍ਰੀਤ ਕਹਾਣੀਆਂ ਇਸ ਪ੍ਰੋਗਰਾਮ ਲਈ ਮੇਰੇ ਪਾਸੋਂ ਲਿਖਵਾ ਕੇ ਪ੍ਰਸਾਰਤ ਕੀਤੀਆਂ ਜੋ ਬੇਹਦ ਪਸੰਦ ਕੀਤੀਆਂ ਗਈਆਂ। ਬਾਅਦ ਵਿਚ ਮੈਂ ਸਮੁੱਚੀਆਂ ਕਹਾਣੀਆਂ ਨੂੰ ਪੁਸਤਕ ਦੇ ਰੂਪ ਵਿਚ ਸਾਂਭ ਲਿਆ।
ਸੁਸ਼ੀਲ: ਜੇ ਮੈਂ ਗਲਤ ਨਹੀਂ ਤਾਂ ਤੁਹਾਡਾ ਕਾਰਜ ਸ਼ੁਰੂ ਹੋਇਆਂ ਅੱਧੀ ਸਦੀ ਤੋਂ ਵਧ ਭਾਵ 57 ਸਾਲ ਹੋ ਗਏ ਹਨ। ਇਹਨਾਂ 57 ਸਾਲਾਂ ਵਿਚ ਤੁਹਾਡੀਆਂ ਪ੍ਰਾਪਤੀਆਂ ਕੀ ਹਨ ਅਤੇ ਅੱਗੋਂ ਹੋਰ ਕੀ ਕਰਨ ਦਾ ਸੋਚਿਆ ਹੈ।
ਮਾਦਪੁਰੀ: ਮੈਨੂੰ ਇਸ ਗਲ ਦੀ ਸੰਤੁਸ਼ਟੀ ਹੈ ਕਿ ਮੈਂ ਅਪਣੇ ਬਜ਼ੁਰਗਾਂ ਦੇ ਅਨਮੋਲ ਖਜ਼ਾਨੇ ਦੇ ਭਿੰਨ ਭਿੰਨ ਰੂਪਾਂ ਨੂੰ ਪੁਸਤਕਾਂ ਦੇ ਰੂਪ ਵਿਚ ਸੰਭਾਲ ਕੇ ਉਹਨਾਂ ਦਾ ਰਿਣ ਚੁਕਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਮੈਂ ਕੇਵਲ ਲੋਕ ਗੀਤਾਂ ਤੇ ਹੀ ਖੋਜ ਕਾਰਜ ਨਹੀਂ ਕੀਤਾ ਬਲਕਿ ਪੰਜਾਬੀ ਲੋਕ ਬੁਝਾਰਤਾਂ, ਲੋਕ ਕਹਾਣੀਆਂ, ਲੋਕ ਅਖਾਣਾਂ, ਖੇਡਾਂ, ਲੋਕ ਨਾਚਾਂ ਅਤੇ ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਨੂੰ ਵੀ ਅਪਣੇ ਖੋਜ ਕਾਰਜ ਦਾ ਖੇਤਰ ਬਣਾਇਆ ਹੈ ਅਤੇ ਲਗਨ ਨਾਲ਼ ਨਿੱਠ ਕੇ ਕੰਮ ਕੀਤਾ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਵਲੋਂ ਕੀਤੇ ਗਏ ਖੋਜ ਕਾਰਜਾਂ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਵਲੋਂ ਡਾ.ਨਾਹਰ ਸਿੰਘ ਦੀ ਨਿਗਰਾਨੀ ਹੇਠ ਇਕ ਖੋਜਾਰਥੀ ਨੇ ਐਮ.ਫਿਲ ਦੀ ਡਿਗਰੀ ਹਾਸਲ ਕੀਤੀ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਡਾ. ਭੁਪਿੰਦਰ ਸਿੰਘ ਖਹਿਰਾ ਨੇ ਮੇਰੀ ਪੁਸਤਕ "ਬਾਤਾਂ ਦੇਸ਼ ਪੰਜਾਬੀ ਦੀਆਂ ਤੇ ਇਕ ਖੋਜਾਰਥੀ ਪਾਸੋਂ ਐਮ.ਫਿਲ ਕਰਵਾਈ ਹੈ। ਅਗੋਂ ਹੋਰ ਕੀ ਕਰਾਂਗਾ? ਇਸ ਬਾਰੇ ਤਾਂ ਮੈਂ ਕਦੇ ਸੋਚਿਆ ਹੀ ਨਹੀਂ-ਨਾ ਕਿਸੇ ਨੇ ਕਦੀ ਸੁਝਾਇਆ ਹੈ ਕਿ ਕੀ ਕਰਾਂ। ਖੇਤਰੀ ਕਾਰਜ ਕਰਕੇ ਸੰਤੁਸ਼ਟ ਹਾਂ ਅਗੋਂ ਇਸ ਦਾ ਅਧਿਐਨ ਕਰਾਂਗਾ।
ਸੁਸ਼ੀਲ: "ਮਹਿਕ ਪੰਜਾਬ ਦੀ" ਵੀ ਚਰਚਾ ਵਿਚ ਰਹੀ। ਇਸ ਚਰਚਾ ਦੇ ਵਿਸ਼ੇਸ਼ ਕਾਰਨ?
ਮਾਦਪੁਰੀ: ਇਸ ਪੁਸਤਕ ਵਿਚ ਮੈਂ "ਕਿਸਾਨੀ ਲੋਕ ਸਾਹਿਤ" ਨੂੰ ਇਕੱਤਰ ਕੀਤਾ ਹੈ। 2006 ਵਿਚ ਇਸ ਪੁਸਤਕ ਤੇ ਮੈਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ "ਐਮ.ਐਸ. ਰੰਧਾਵਾ ਪੁਰਸਕਾਰ ਪ੍ਰਾਪਤ ਹੋਇਆ ਸੀ।

161 / ਸ਼ਗਨਾਂ ਦੇ ਗੀਤ