ਸੁਸ਼ੀਲ: ਲੋਕ ਸਿਆਣਪਾਂ-ਅਖਾਣ ਤੇ ਮੁਹਾਵਰੇ" ਨਾਮੀ ਪੁਸਤਕ ਦੀ ਮਹੱਤਤਾ ਵੀ ਘੱਟ ਨਹੀਂ। ਇਸ ਖੇਤਰੀ ਕਾਰਜ ਸੰਬੰਧੀ ਤੁਹਾਡੇ ਉਹ ਅਨੁਭਵ ਜੋ ਲੋਕਧਾਰਾ ਪ੍ਰੇਮੀਆਂ ਅਤੇ ਪਾਠਕਾਂ ਨਾਲ਼ ਸਾਂਝੇ ਕੀਤੇ ਜਾ ਸਕਦੇ ਹਨ।
ਮਾਦਪੁਰੀ: ਲੋਕ ਅਖਾਣ ਅਤੇ ਮੁਹਾਵਰੇ ਇਕੱਤਰ ਕਰਨ ਦਾ ਕਾਰਜ ਕੋਈ ਸਿਰੜੀ ਵਿਅਕਤੀ ਹੀ ਕਰ ਸਕਦਾ ਹੈ। ਜਿਹੜੇ ਲੋਕ ਲੋਕਾਂ ਵਿਚ ਵਿਚਰਦੇ ਹਨ, ਲੋਕ ਇਕੱਠਾਂ, ਬੱਸਾਂ, ਰੇਲਾਂ ਵਿਚ ਸਫ਼ਰ ਕਰਦੇ ਹਨ ਅਤੇ ਸੱਥਾਂ ਵਿਚ ਬੈਠੇ ਬਡਾਰੂਆਂ ਦੀ ਗਲਬਾਤ ਨੂੰ ਨੀਝ ਨਾਲ਼ ਸੁਣਦੇ ਹਨ ਉਨ੍ਹਾਂ ਨੂੰ ਕੋਈ ਨਾ ਕੋਈ ਅਖਾਣ ਮੁਹਾਵਰਾ ਪ੍ਰਾਪਤ ਹੋ ਹੀ ਜਾਂਦਾ ਹੈ। ਸਾਡੇ ਬਜ਼ੁਰਗ ਅਖਾਣਾਂ ਦੀਆਂ ਖਾਣਾਂ ਹਨ ਜਿੰਨੀ ਉਹਨਾਂ ਨਾਲ਼ ਨੇੜਤਾ ਹੋਵੇਗੀ- ਗਲਬਾਤ ਕਰੋਗੇ- ਮਾਣਕ ਮੋਤੀ ਲਭ ਜਾਣਗੇ। ਨਾਵਲ, ਕਹਾਣੀਆਂ, ਅਤੇ ਨਾਟਕਾਂ ਦੀਆਂ ਪੁਸਤਕਾਂ ਦਾ ਅਧਿਐਨ ਵੀ ਜਰੂਰੀ ਹੈ- ਇਹ ਕੰਮ ਵਰ੍ਹਿਆਂ ਦਾ ਹੈ... ਅਜ ਕਲ੍ਹ ਕੌਣ ਐਨੀ ਉਡੀਕ ਕਰਦਾ ਹੈ?
ਸੁਸ਼ੀਲ: "ਕਿੱਕਲੀ ਕਲੀਰ ਦੀ" ਨਾਂ ਦੀ ਪੁਸਤਕ ਵਿਚ ਤੁਸੀਂ ਲੋਰੀਆਂ, ਕਿੱਕਲੀ ਦੇ ਗੀਤ, ਥਾਲ਼, ਲੋਹੜੀ ਦੇ ਗੀਤ, ਸਾਂਝੀ ਦੇ ਗੀਤ, ਬੁੱਝਣ ਵਾਲੀਆਂ ਬਾਤਾਂ, ਲੋਕ ਕਹਾਣੀਆਂ ਅਤੇ ਬਾਲ ਖੇਡਾਂ ਨੂੰ ਇਕ ਥਾਂ ਇਕੱਠੇ ਕਰਕੇ ਪੰਜਾਬੀ ਲੋਕ ਧਾਰਾ ਦਾ ਅਣਮੁੱਲਾ ਖਜ਼ਾਨਾ ਭਰ ਦਿੱਤਾ ਹੈ। ਕੀ ਤੁਹਾਨੂੰ ਵੀ ਇਹ ਖਜ਼ਾਨਾ ਭਰਿਆ ਲਗਦਾ ਹੈ ਜਾਂ ਇਸ ਵਿਚ ਕੁਝ ਹੋਰ ਜੋੜਨ ਦੀ ਲੋੜ ਹੈ?
ਮਾਦਪੁਰੀ: ਅਸਲ ਵਿਚ ਇਸ ਪੁਸਤਕ ਵਿਚ ਮੈਂ ਮੁਖ ਤੌਰ ਤੇ ਮਾਲਵਾ ਖੇਤਰ ਦੇ ਬਾਲਾਂ ਦੇ ਲੋਕ ਸਾਹਿਤ ਨੂੰ ਸ਼ਾਮਲ ਕੀਤਾ ਹੈ। ਦੁਆਬਾ, ਮਾਝਾ ਅਤੇ ਪਾਕਿਸਤਾਨ ਵਾਲ਼ੇ ਪੰਜਾਬ ਦੇ "ਬਾਲ ਲੋਕ ਸਾਹਿਤ" ਨੂੰ ਵੀ ਇਸ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।
ਸੁਸ਼ੀਲ: "ਸ਼ਾਵਾ ਨੀ ਬੰਬੀਹਾ ਬੋਲੇ" ਤੁਹਾਡਾ ਚਰਚਿਤ ਲੋਕ ਗੀਤ ਸੰਗ੍ਰਹਿ ਹੈ। ਇਸ ਵਿਚ ਤੁਸੀਂ ਕਿਸ ਤਰ੍ਹਾਂ ਦੇ ਗੀਤ ਸ਼ਾਮਲ ਕੀਤੇ ਹਨ।
ਮਾਦਪੁਰੀ: "ਸ਼ਾਵਾ ਨੀ ਬੰਬੀਹਾ ਬੋਲੇ" ਲੋਕ ਗੀਤ ਸੰਗ੍ਰਹਿ ਵਿਚ ਮੈਂ ਪੰਜਾਬ ਦੇ ਉਹ ਲੋਕ ਗੀਤ ਸ਼ਾਮਲ ਕੀਤੇ ਹਨ ਜਿਨ੍ਹਾਂ ਨੂੰ ਮਾਲਵੇ ਦੀਆਂ ਸੁਆਣੀਆਂ ਲੰਬੇ ਗੌਣ ਦਾ ਨਾਂ ਦੇਂਦੀਆਂ ਹਨ। ਪੰਜਾਬ ਦੀਆਂ ਔਰਤਾਂ ਦੀ ਤਾਸਦੀ ਨੂੰ ਬਿਆਨ ਕਰਨ ਵਾਲ਼ੇ ਇਹ ਲੰਬੇ ਗੌਣ ਅਜਿਹੇ ਲੋਕ ਗੀਤ ਹਨ ਜਿਨ੍ਹਾਂ ਵਿਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ਼ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਬੀਆਂ ਹੇਕਾਂ ਲਾਕੇ ਗਾਉਂਦੀਆਂ ਹਨ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜ਼ੋਖਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਆਪਣੀਆਂ
162/ ਸ਼ਗਨਾਂ ਦੇ ਗੀਤ