ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/171

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਭਿਆਚਾਰਾਂ ਦੀਆਂ ਆਪਣੀਆਂ-ਆਪਣੀਆਂ ਵਿਸ਼ੇਸ਼ ਵਿਲੱਖਣਤਾਵਾਂ ਹਨ। ਪੰਜਾਬੀਆਂ ਦੀਆਂ ਆਪਣੀਆਂ ਸ਼ਾਨਦਾਰ ਰਵਾਇਤਾਂ ਹਨ....ਪੰਜਾਬੀ ਸਭਿਆਚਾਰ ਦੀਆਂ ਧੁੰਮਾਂ ਸਾਰੇ ਸੰਸਾਰ ਵਿਚ ਪੈ ਰਹੀਆਂ ਹਨ-ਪੰਜਾਬ ਦੇ ਲੋਕ ਸੰਗੀਤ ਦੀਆਂ ਧੁਨਾਂ ਨੇ ਸੰਸਾਰ ਭਰ ਦੇ ਸੰਗੀਤ ਪ੍ਰੇਮੀਆਂ ਨੂੰ ਮੁਗਧ ਕੀਤਾ ਹੋਇਆ ਹੈ। ਪੰਜਾਬੀਆਂ ਦੇ ਪਹਿਰਵੇ ਅਤੇ ਖਾਣ ਪੀਣ ਦੀ ਮੌਜ ਮਸਤੀ ਅਤੇ ਖੁਲ੍ਹੇ ਡੁਲ੍ਹੇ ਸਭਾ ਦੇ ਸੱਚੇ ਕਾਇਲ ਹਨ। ਦੇਸ਼ਾਂ ਵਿਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਹਨ, ਉਹ ਉੱਥੇ ਅਪਣੇ ਸਭਿਆਚਾਰ ਦੀ ਮਹਿਕ ਵੰਡ ਰਹੇ ਹਨ।
ਸੁਸ਼ੀਲ: ਮਾਦਪੁਰੀ ਜੀ ਤੁਹਾਡਾ ਬਚਪਨ ਕੈਸਾ ਸੀ ਕਿੱਥੇ ਤੇ ਕਿਵੇਂ ਬੀਤਿਆਂ। ਬਚਪਨ ਦੀਆਂ ਯਾਦਾਂ ਅਤੇ ਸਕੂਲੀ ਦਿਨਾਂ ਬਾਰੇ ਵੀ ਦੱਸੋ?
ਮਾਦਪੁਰੀ: ਮੇਰਾ ਬਚਪਨ ਵੀ ਆਮ ਪੇਂਡੂ ਬੱਚਿਆਂ ਵਾਂਗ ਹੀ ਬੀਤਿਆ ਹੈ। ਕੋਈ ਫਿਕਰ ਫਾਕਾ ਨਹੀਂ, ਰੰਗਾਂ ਭਰਪੂਰ-ਸਕੂਲ ਪੈਦਲ ਜਾਂਦੇ ਸਾਂ-ਟਿਊਸ਼ਨ ਦਾ ਫਿਕਰ ਨਹੀਂ-ਘਰ ਆਉਣਾ ਬਸਤਾ ਪਰੇ ਵਗਾਹ ਮਾਰਨਾ ਤੇ ਖੇਡਣ ਲਈ ਦੌੜ ਜਾਣਾ-ਆਮ ਪੇਂਡੂ ਖੇਡਾਂ ਖੇਡਣੀਆਂ-ਛੁੱਟੀਆਂ ’ਚ ਡੰਗਰ-ਪਸ਼ੂ ਚਾਰਨੇ-ਖੂਹਾਂ ਟੋਬਿਆਂ ’ਚ ਛਾਲਾਂ ਮਾਰਨੀਆਂ ਦਰੱਖਤਾਂ ਤੇ ਡੰਡ ਪਰਾਗਣਾ ਖੇਡਣਾ-ਜਦੋਂ ਦੇਸ ਆਜ਼ਾਦ ਹੋਇਆ ਉਦੋਂ ਮੇਰੀ ਉਮਰ 12 ਕੁ ਸਾਲ ਦੀ ਸੀ। ਫਸਾਦਾਂ ਦਾ ਸਹਿਮ ਸੀ। ਸਾਡੇ ਪਿੰਡ ਦੇ ਲੋਕਾਂ ਨੇ ਅਪਣੇ ਪਿੰਡ ਦੇ ਮੁਸਲਮਾਨਾਂ ਨੂੰ ਅਜਾ ਨਹੀਂ ਸੀ ਲੱਗਣ ਦਿੱਤੀ... ਮੇਰਾ ਗੁਆਂਢੀ ਤੇਲੀਆਂ ਦਾ ਜ਼ਮਾਲਾ ਮੇਰਾ ਆੜੀ ਸੀ ਜਦੋਂ ਸਾਡੇ ਪਿੰਡ ਦੇ ਮੁਸਲਮਾਨਾਂ ਨੂੰ ਜਾਣ ਲਈ ਫੌਜੀ ਗੱਡੀ ਸਾਡੇ ਪਿੰਡ ਆਈ ਤਾਂ ਉਹ ਸਾਡੇ ਘਰ ਲੁਕ ਗਿਆ-ਉਹਦਾ ਅੱਬਾ ਉਹਨੂੰ ਖਿਚਕੇ ਲੈ ਗਿਆ-ਉਹ ਲੇਰਾਂ ਮਾਰ ਰਿਹਾ ਸੀ ਉਹਦੀਆਂ ਭੁੱਬਾਂ ਅਜੇ ਤਕ ਮੇਰੇ ਚੇਤੇ ਚ ਵਸੀਆਂ ਹੋਈਆਂ ਹਨ।
ਸੁਸ਼ੀਲ: ਤੁਸੀਂ ਸੁਖਦੇਵ ਮਾਦਪੁਰੀ ਕਰਕੇ ਜਾਣੇ ਜਾਂਦੇ ਹੋ। ਕੀ ਇਹੀ ਤੁਹਾਡਾ ਅਸਲ ਪ੍ਰੀਚੈ ਹੈ ? ਤੁਸੀਂ ਅਧਿਆਪਕ ਦੀ ਨੌਕਰੀ ਵੀ ਕੀਤੀ ਅਪਣੀ ਪੜ੍ਹਾਈ ਬਾਰੇ ਦੱਸੋ।
ਮਾਦਪੁਰੀ: ਮੈਂ ਇਕ ਆਮ ਵਿਅਕਤੀ ਦੇ ਤੌਰ ਤੇ ਹੀ ਅਪਣਾ ਜੀਵਨ ਜੀਵਿਆ ਹੈ-ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਲਾਗਲੇ ਪਿੰਡ ਜਸਪਾਲੋਂ ਤੋਂ ਦਸਵੀਂ ਪਾਸ ਕਰਕੇ ਏ ਐਸ ਕਾਲਜ, ਖੰਨਾ’ ’ਚ ਐਫ.ਏ. ਤਕ ਪੜਾਈ ਕਰਨ ਉਪਰੰਤ ‘ਖਾਲਸਾ ਬੇਸਕ ਤੇ ਹਾਈ ਸਕੂਲ, ਕੁਰਾਲੀ ਜ਼ਿਲਾ ਰੋਪੜ ਤੋਂ 1954 ਵਿਚ ‘ਜੂਨੀਅਰ ਬੇਸਰ ਟੀਚਰਜ਼ਦਾ ਇਕ ਸਾਲਾ ਕੋਰਸ ਕੀਤਾ। ਰੇ 24 ਸਾਲ ਪੰਜਾਬ ਦੇ ਸਿੱਖਿਆ ਵਿਭਾਗ ਵਿਚ, ਪੇਂਡੂ ਸਕੂਲਾਂ ਵਿਚ ਨੌਕਰੀ ਕੀਤੀ। ਇਸੇ ਦੌਰਾਨ ਬਤੌਰ ਪ੍ਰਾਈਵੇਟ ਵਿਦਿਆਰਥੀ ਦੇ ਐਮ.ਏ. ਪੰਜਾਬੀ ਕੀਤੀ। ਨਾਲੇ ਨਾਲ ਸਾਹਿਤਕ ਕਾਰਜ ਮਘਾਈ ਰੱਖੇ । ਭਾਵੇਂ ਮੈਂ ਅਧਿਆਪਨ ਕਾਰਜ ਅਤੇ ਸਕੂਲ ਬੋਰਡ ਦੀ ਨੌਕਰੀ, ਸੰਜੀਦਗੀ ਅਤੇ ਜੁੰਮੇਵਾਰੀ ਨਾਲ ਨਿਭਾਈ

171/ਸ਼ਗਨਾਂ ਦੇ ਗੀਤ