ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰ ਘਰ ਪੁੱਤ ਜੰਮਦੇ
ਭਗਤ ਸਿੰਘ ਨੀ ਕਿਸੇ ਬਣ ਜਾਣਾ
*
ਏਕਾ ਜਨਤਾ ਦਾ
ਲੋਕ ਰਾਜ ਦੀ ਕੁੰਜੀ
*
ਧਰਤੀ ਜਾਗ ਪਈ
ਪਾਊ ਜਿੱਤ ਲੁਕਾਈ
*

‘ਬੋਲੀਆਂ ਦਾ ਖੂਹ ਭਰਦਿਆਂ, ਮੈਥੋਂ ਜਗ ਜਿੱਤਿਆਂ ਨਾ ਜਾਵੇ” ਲੋਕ ਬੋਲੀ ਅਨੁਸਾਰ ਇਹ ਹਜ਼ਾਰਾਂ ਦੀ ਗਿਣਤੀ ਵਿਚ ਮਿਲਦੀਆਂ ਹਨ। ਇਹਨਾਂ ਨੂੰ ਮੈਂ ਆਪਣੇ ਸੰਗ੍ਰਹਿ “ਬੋਲੀਆਂ ਦਾ ਪਾਵਾਂ ਬੰਗਲਾ” ਵਿਚ ਸੰਭਾਲਿਆ ਹੋਇਆ ਹੈ। ਇਹ ਬੋਲੀਆਂ ਪੰਜਾਬੀਆਂ ਦੀ ਮੁਲਵਾਨ ਵਿਰਾਸਤ ਦਾ ਅਨਿਖੜਵਾਂ ਅੰਗ ਹਨ।

56/ਸ਼ਗਨਾਂ ਦੇ ਗੀਤ