ਦੋਹੇ
ਲੋਕ ਦੋਹਾ ਪੰਜਾਬੀ ਸਭਿਆਚਾਰ ਤੇ ਸੰਸਕ੍ਰਿਤੀ ਦਾ ਅਣਵਿਧ ਮੋਤੀ ਹੈ। ਇਹ ਪੰਜਾਬੀ ਲੋਕ-ਕਾਵਿ ਦਾ ਬਹੁਤ ਪੁਰਾਣਾ ਰੂਪ ਹੈ ਜਿਸ ਰਾਹੀਂ ਅਧਿਆਤਮਕ ਅਤੇ ਸਦਾਚਾਰਕ ਕਵਿਤਾ ਦਾ ਸੰਚਾਰ ਬਹੁਤ ਵੱਡੀ ਮਾਤਰਾ ਵਿਚ ਹੋਇਆ ਹੈ। ਭਾਰਤੀ ਸਾਹਿਤ ਵਿਚ ਦਾਰਸ਼ਨਿਕ ਅਤੇ ਸਦਾਚਾਰਕ ਵਿਚਾਰਾਂ ਦੇ ਪ੍ਰਗਟਾਅ ਲਈ ਇਸ ਕਾਵਿ-ਰੂਪ ਦੀ ਵਰਤੋਂ ਪੁਰਾਤਨ ਸਮੇਂ ਤੋਂ ਹੀ ਕੀਤੀ ਜਾਂਦੀ ਰਹੀ ਹੈ। ਕਬੀਰ, ਸ਼ੇਖ ਫਰੀਦ ਅਤੇ ਗੁਰੂ ਸਾਹਿਬਾਨ ਦੀ ਬਾਣੀ ਕਾਫੀ ਮਾਤਰਾ ਵਿਚ ਦੋਹਿਆਂ ਦੇ ਰੂਪ ਵਿਚ ਉਪਲਬਧ ਹੈ। ਦੋਹਾ ਲੋਕ ਪਰੰਪਰਾ ਦਾ ਅਨਿੱਖੜਵਾਂ ਅੰਗ ਹੋਣ ਕਰਕੇ ਪੰਜਾਬ ਦੇ ਮੱਧਕਾਲੀਨ ਕਿੱਸਾਕਾਰਾਂ ਅਤੇ ਕਵੀਸ਼ਰਾਂ ਨੇ ਵੀ ਇਸ ਕਾਵਿ ਰੂਪ ਨੂੰ ਆਪਣੀਆਂ ਕਾਵਿ ਰਚਨਾਵਾਂ ਵਿਚ ਵਰਤਿਆ ਹੈ। ਪੰਜਾਬੀ ਲੋਕ ਮਾਨਸ ਨੇ ਵੀ ਇਸ ਕਾਵਿ ਰੂਪ ਨੂੰ ਆਪਣੇ ਮਨੋਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੈ। ਦੋਹਾ ਗਿਆਨ ਦਾ ਗੀਤ ਹੈ ਜਿਸ ਨੂੰ ਸਮਝਣ ਅਤੇ ਮਾਣਨ ਲਈ ਡੂੰਘੀ ਸੋਚ ਅਤੇ ਚੇਤੰਨ ਦਿਮਾਗ ਦੀ ਲੋੜ ਹੈ:-
ਉੱਚਾ ਬੁਰਜ ਲਾਹੌਰ ਦਾ
ਕੋਈ ਵਿਚ ਤੋਤੇ ਦੀ ਖੋਡ
ਦੋਹਾ ਗੀਤ ਗਿਆਨ ਦਾ
ਜੀਹਨੂੰ ਗੁਹੜੇ ਮਗਜ਼ ਦੀ ਲੋੜ
ਦੋਹਿਆਂ ਵਿਚ ਡੂੰਘੀ ਵਿਚਾਰ ਪੇਸ਼ ਕੀਤੀ ਗਈ ਹੈ:-
ਉੱਚਾ ਬੁਰਜ ਲਾਹੌਰ ਦਾ।
ਕੋਈ ਵੱਡੇ ਰਖਾਏ ਬਾਰ
ਦੋਹਾ ਗੀਤ ਗਿਆਨ ਦਾ
ਜੀਹਦੀ ਡੂੰਘੀ ਹੋਵੇ ਵਿਚਾਰ
ਇਹ ਇਕ ਅਜਿਹਾ ਕਾਵਿ ਰੂਪ ਹੈ ਜਿਸ ਨੂੰ ਸਾਰਾ ਜਹ ਨ ਗਾਉਂਦਾ ਹੈ।
ਐਨੀ ਹਰਮਨ ਪਿਆਰਤਾ ਹੈ ਦੋਹੇ ਦੀ:-
ਤੈਨੂੰ ਰੂਪ ਦਿੱਤਾ ਕਰਤਾਰ ਨੇ
ਨੀ ਕਾਹਦਾ ਕਰੇਂ ਗੁਮਾਨ
ਦੋਹਾ ਗੀਤ ਗਿਆਨ ਦਾ
ਜੀਹਨੂੰ ਗਾਵੇ ਕੁਲ ਜਹਾਨ
57 / ਸ਼ਗਨਾਂ ਦੇ ਗੀਤ