ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੀਬੀ ਦਾ ਬਾਬਲ ਚਤਰ ਸੁਣੀਂਦਾ
ਪਰਖ ਵਹ ਟੋਲ਼ਿਆ
ਕਾਗਤਾਂ ਦਾ ਲਖਊਆ
ਰੁਪਈਆ ਉਹਦਾ ਰੋਜ਼ ਦਾ
ਦਿੱਲੀ ਦਾ ਏ ਰਾਜਾ
ਮੁਹੱਲੇ ਦਾ ਚੌਧਰੀ
ਹਾਥੀ ਤਾਂ ਝੂਲਣ ਉਹਦੇ ਬਾੜੇ
ਘੋੜੇ ਤਾਂ ਹਿਣਕਣ ਧੌਲਰੀਂ
ਬੀਬੀ ਦਾ ਬਾਬਲ ਚਤੁਰ ਸੁਣੀਂਦਾ
ਪਰਖ ਵਰ ਟੋਲ਼ਿਆ

ਮਨ ਦਾ ਮੀਤ ਉਹਦੀ ਨੀਂਦ ਉਡਾ ਕੇ ਲੈ ਜਾਂਦਾ ਹੈ:-

ਉਠ ਸਵੇਰੇ ਮੈਂ ਪਾਧੇ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸਾਹਾ ਸਧਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ

ਧੀ ਦੇ ਵਿਆਹ ਦੇ ਕਾਰਜ ਨੂੰ ਪਵਿੱਤਰ ਤੇ ਪੁੰਨ ਵਾਲ਼ਾ ਕਾਰਜ ਸਮਝਿਆ ਜਾਂਦਾ ਸੀ। ਓਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ ਪੰਡਤ-ਪਾਧੇ ਬੇਦੀ ਦੇ ਦੁਆਲੇ ਲਾੜੇ ਲਾੜੀ ਦੀਆਂ ਭੁਆਂਟਣੀਆਂ ਦੇ ਕੇ ਇਹ ਰਸਮ ਅਦਾ ਕੀਤੀ ਜਾਂਦੀ ਸੀ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ਼ ਸੀ ਤੇ ਧੀਆਂ ਦੇ ਦਾਨ ਜਮਾਈ ਲੈਂਦੇ ਸਨ:-

74/ ਸ਼ਗਨਾਂ ਦੇ ਗੀਤ