ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਚਰੇ
ਪੀਲ਼ੀ ਪੀਲ਼ੀ ਦਾਲ਼ ਤੇਰੀ ਘੋੜੀ ਘੋੜੀ ਚਰੇ ਵੇ ਨਿੱਕਿਆ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ
ਭਾਬੀ ਸੁਹਾਗਣ ਤੈਨੂੰ ਸੁਰਮਾ ਪਾਵੇ ਵੇ ਨਿੱਕਿਆ
ਰੱਤਾ ਰੱਤਾ ਡੋਲ਼ਾ ਮਿਹਲੀ ਆਣ ਬੜੇ
ਰੱਤਾ ਰੱਤਾ ਡੋਲਾ ਮਹਿਲੀਂ ਆਣ ਬੜੇ ਵੇ ਨਿੱਕਿਆ
ਮਾਂ ਸੁਹਾਗਣ ਪਾਣੀ ਵਾਰ ਪੀਵੇ ਵੇ
ਪਾਣੀ ਵਾਰਨ ਦੀ ਰਸਮ ਬੜੀ ਦਿਲਚਸਪ ਹੁੰਦੀ ਹੈ। ਚੰਦਨ ਚੌਂਕੀ ਤੇ
ਬੰਨੇ-ਬੰਨੀ ਨੂੰ ਖੜ੍ਹਾ ਕੇ ਬੰਨੇ ਦੀ ਮਾਂ ਉਹਨਾਂ ਦੇ ਸਿਰਾਂ ਤੋਂ ਪਾਣੀ ਦੀ ਗੜਵੀ ਵਾਰ
ਕੇ ਪਾਣੀ ਦੀਆਂ ਘੁੱਟਾਂ ਭਰਦੀ ਹੈ...ਗੀਤ ਦੇ ਬੋਲ ਉੱਭਰਦੇ ਹਨ:-
ਪਾਣੀ ਵਾਰ ਬੰਨੇ ਦੀਏ ਮਾਂਏ
ਬੰਨਾ ਬਾਹਰ ਖੜ
ਬੰਨਾ ਆਪਣੀ ਬੰਨੋ ਦੇ ਚਾਅ
ਬੰਨਾ ਬਾਹਰ ਖੜਾ
ਪਾਣੀ ਵਾਰ ਬੰਨੇ ਦੀਏ ਮਾਂਏ
ਨੀ ਬੰਨਾ ਬਾਹਰ ਖੜ੍ਹਾ
ਸੁੱਖਾਂ ਸੁੱਖਦੀ ਨੂੰ ਆਹ ਦਿਨ ਆਏ
ਪਾਣੀ ਵਾਰ ਬੰਨੇ ਦੀਏ ਮਾਂਏ
ਨੀ ਬੰਨਾਂ ਬਾਹਰ ਖੜਾ
‘ਘੋੜੀਆਂ’ਨਿਰੀਆਂ ਤੁਕਬੰਦ ਰਚਨਾਵਾਂ ਨਹੀਂ। ਇਹਨਾਂ ਵਿੱਚ ਵਰਤੀ
ਸ਼ਬਦਾਵਲੀ,ਰੂਪਕ,ਅਲੰਕਾਰ ਅਤੇ ਤਸ਼ਬੀਹਾਂ ਇਹਨੇ ਨੂੰ ਮਾਣਨ ਯੋਗ ਕਾਵਿ
ਦਾ ਦਰਜਾ ਦੁਆਂਦੇ ਹਨ। ਇਹ ਸੰਵੇਦਨਸ਼ੀਲ ਗੁਮਨਾਮ ਸੁਆਣੀਆਂ ਦੀਆਂ ਕਾਵਿ
ਮਈ ਰਚਨਾਵਾਂ ਹਨ ਜੋ ਸਰੋਤਿਆਂ ਨੂੰ ਸੁਹਜਆਤਮਕ ਆਨੰਦ ਪ੍ਰਦਾਨ ਕਰਕੇ
ਸਰਸ਼ਾਰ ਕਰ ਦਿੰਦੀਆਂ ਹਨ। ਇਹ ਪੰਜਾਬੀ ਲੋਕ ਗੀਤਾਂ ਦਾ ਅਮੁੱਲ ਅੰਗ ਹਨ।
91/ਸ਼ਗਨਾਂ ਦੇ ਗੀਤ