ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਸਾਡੇ ਸਭਨਾਂ ਦਾ ਪਿਆਰਾ ਸੀ
ਜੋ ਸਾਡਾ ਛੋਟਾ ਵੀਰ ਸੀ
ਉਹ ਹੋਰ ਕੋਈ ਨਹੀਂ, ਜੋ ਸਾਨੂੰ ਅਲਵਿਦਾ ਕਹਿ ਗਿਆ
ਉਹ ਮਿੱਠੀ ਖੂਹੀ ਦਾ ਮਿੱਠਾ ਮੰਗਲ ਮਦਾਨ ਸੀ

ਹਰ ਸ਼ਹਿਰ ਵਿੱਚ ਟੈਲੀਫੋਨ ਐਕਸਚੇਂਜ ਹੁੰਦੀ ਹੈ
ਪਰ ਲੇਖਕਾਂ, ਸਾਹਿਤਕਾਰਾਂ, ਬੁਧੀਜੀਵਾਂ ਅਤੇ ਕਲਾਕਾਰਾਂ ਦੀ ਅਲੱਗ
ਐਕਸਚੇਂਜ
ਜਿਸ ਨੂੰ ਸਾਹਿਤਕ ਐਕਸਚੇਂਜ ਵੀ ਕਹਿ ਸਕਦੇ ਹਾਂ
ਸ਼ਾਇਦ ਹੀ ਕਿਤੇ ਹੋਵੇ
ਪਰ ਮਿੱਠੀ ਖੂਹੀ ਮਲੋਟ ਵਿੱਚ ਇਹੀ ਸੀ
ਜਿਸ ਦਾ ਨਾਂਅ ਸੀ ਮੰਗਲ ਮਦਾਨ
ਨਰਾਜ਼ ਹੋਏ ਖਫ਼ਾ ਹੋਏ ਦੋਸਤਾਂ ਮਿੱਤਰਾਂ ਨੂੰ
ਮਿਲਾਉਣਾ ਇਸ ਐਕਸਚੇਂਜ ਦਾ ਕੰਮ ਸੀ

ਇਕ ਇਨਸਾਨ ਜੋ ਹਸਮੁੱਖ, ਹਿੰਮਤੀ, ਆਸ਼ਾਵਾਦੀ, ਮਿਠੜਾ, ਮਿਲਾਪੀ ਸੀ

ਉਸ ਲਈ ਹਰ ਵਕਣ ਰੋਣਾ ਜਾਂ ਉਦਾਸ ਹੋਣ ਦੀ ਬਜਾਏ
ਉਸਦੇ ਰਾਹਾਂ ਨੂੰ ਅਪਣਾਕੇ,
ਇਕ ਹੋਰ ਮੰਗਲ ਬਣੀਏ
ਤਾਂ ਜੋ ਉਸਦੀ ਐਕਸਚੇਂਜ ਚਲਦੀ ਰਹੇ
ਮਿੱਠੀ ਖੂਹੀ ਦਾ ਨਾਮ ਹਮੇਸ਼ਾ ਜਿਉਂਦਾ ਰਹੇ
ਆਮੀਨ......

ਰਜਿੰਦਰ ਮਾਜੀ
ਅਬੋਹਰ

29/ਸ਼ਬਦ ਮੰਗਲ