ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਬਰ ਮਨਹੂਸ ਸੀ ਕਿ ਭਰ ਜਵਾਨੀ ਵਿੱਚ ਉਹ ਯਾਰਾਂ ਦਾ ਯਾਰ ਮਦਾਨ ਹੁੰਦੇ ਹੋਏ ਵੀ ਦੁਨੀਆਂ ਦੇ ਮੈਦਾਨ ਨੂੰ ਅਲਵਿਦਾ ਕਹਿ ਗਿਆ ਹੈ।

ਹੁਣ ਜਦ ਵੀ ਮਾਲਵੇ ਜਾਂਦਾ ਹਾਂ, ਉਹਨਾਂ ਦੋਸਤਾਂ ਦੀ ਗਿਣਤੀ ਬੇਸ਼ੱਕ ਬਹੁਤ ਘੱਟ ਗਈ ਹੈ ਪਰ ਫੇਰ ਵੀ ਜਦੋਂ ਮਿਲਦੇ ਨੇ ਤਾਂ ਅਸੀਂ ਮੰਗਲ ਮਦਾਨ ਨੂੰ ਹਮੇਸ਼ਾ ਯਾਦ ਕਰਦੇ ਹਾਂ ਤੇ ਮਦਾਨ ਸਾਹਬ ਦਾ ਲਖ਼ਤੇ-ਜਿਗਰ ਬਿਲਕੁਲ ਉਸੇ ਦਾ ਹੀ ਰੂਪ ਉਹਦਾ ਸਾਹਿਬਜ਼ਾਦਾ ਰਿਸ਼ੀ ਹਿਰਦੇਪਾਲ ਜਦੋਂ ਮਿਲਦਾ ਹੈ ਤਾਂ ਇੱਕ ਹੋਂਕਾ ਜਿਹਾ ਹਰ ਵਾਰੀ ਦਿਲ 'ਚੋਂ ਨਿਕਲਦਾ ਹੈ। ਪਰਵੇਜ ਮਹਿੰਦੀ ਦੀ ਗ਼ਜ਼ਲ ਯਾਦ ਆਉਂਦੀ ਹੈ:-

ਗਏ ਦਿਨੋਂ ਕਾ ਸੁਰਾਗ ਲੇਕਰ
ਕਿਧਜ ਸੇ ਆਇਆ, ਕਿਧਰ ਗਿਆ ਵੋਹ
ਅਜੀਬ ਮਾਨੂਸ ਆਦਮੀ ਥਾ
ਸਭ ਕੋ ਹੈਰਾਨ ਕਰ ਗਿਆ ਵੋਹ
ਵੇਹ ਹਿਜ਼ਰ ਕੀ ਰਾਤ ਦਾ ਸਿਤਾਰਾ
ਵੋਹ ਹਮਸੁਖ਼ਨ ਹਮਲਫ਼ਜ਼ ਹਮਾਰਾ
ਸਦਾ ਰਹੇ ਉਸਕਾ ਨਾਮ ਪਿਆਰਾ
ਸੁਣਾ ਹੈ ਕੱਲ ਰਾਤ ਮਰ ਗਿਆ ਵੋਹ
ਇਕ ਚਿਤਾਵਨੀ ਜਿਹੀ ਲਾ ਗਿਆ
ਇਕ ਬਾਤ ਜਿਹੀ ਪਾ ਗਿਆ
ਅੰਬਰਾਂ 'ਤੇ ਛਾ ਗਿਆ
ਸਾਡਾ ਮੰਗਲ ਮਦਾਨ

ਮੈਂ ਆਪਣੇ ਭਤੀਜੇ ਰਿਸ਼ੀ ਹਿਰਦੇਪਾਲ ਨੂੰ ਦੇਖਦਾ ਹਾਂ ਤੇ ਅਰਦਾਸ ਕਰਦਾ ਹਾਂ ਕਿ ਮਾਲਕ ਇਹ ਜੋ ਉਸੇ ਦਾ ਰੂਪ ਹੈ ਇਸ ਨੂੰ ਲੰਬੀ ਉਮਰ, ਤਰੱਕੀ ਅਤੇ ਖੁਸ਼ੀਆਂ ਬਖ਼ਸ਼ੇ।

ਹੰਸ ਰਾਜ ਹੰਸ
1-3-15

37/ਸ਼ਬਦ ਮੰਗਲ