ਪੰਨਾ:ਸ਼ਬਦ ਮੰਗਲ – ਰਿਸ਼ੀ ਹਿਰਦੇਪਾਲ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਇਕੱਲਾ ਰੁੱਖ ਉਹ ਪਰ ਡੋਲਦਾ ਫਿਰ ਵੀ ਨਹੀਂ
ਕਰ ਰਿਹਾ ਮੌਸਮ ਸਿਤਮ ਪਰ ਗੌਲਦਾ ਫਿਰ ਵੀ ਨਹੀਂ

ਕਿਸ ਤਰ੍ਹਾਂ ਦਾ ਹੋ ਗਿਆ ਬੰਦਾ ਅਜੋਕੇ ਦੌਰ ਦਾ
ਸਮਝਦਾ ਹੈ ਗਲ ਹਰਿਕ ਪਰ ਬੋਲਦਾ ਫਿਰ ਵੀ ਨਹੀਂ

ਹੋ ਗਿਆ ਹੈ ਕੀ ਪਿੰਜਰੇ ਦੇ ਪਰਿੰਦੇ ਨੂੰ
ਪਿੰਜਰਾ ਤਾਂ ਖੁਲ ਗਿਆ ਉਡਣ ਲਈ ਪਰ ਤੋਲਦਾ ਫਿਰ ਵੀ ਨਹੀਂ

ਕੋਲ ਉਸਦੇ ਹੈ ਪਈ ਪੁਸਤਕ ਮੁਹੱਬਤ ਦੀ ਜਨਾਬ
ਨੀਝ ਲਾ ਕੇ ਵੇਖਦਾ ਹੈ ਪਰ ਫੋਲਦਾ ਫਿਰ ਵੀ ਨਹੀਂ

55/ਸ਼ਬਦ ਮੰਗਲ